HOME » Top Videos » National
Share whatsapp

VIDEO-ਸ਼ਾਹੀਨ ਬਾਗ ਵਿਚ ਲੰਗਰ ਲਈ ਇਸ ਸਿੱਖ ਵਕੀਲ ਨੇ ਵੇਚ ਦਿੱਤਾ ਆਪਣਾ ਫਲੈਟ

National | 04:09 PM IST Feb 10, 2020

ਨਾਗਰਿਕਤਾ ਕਾਨੂੰਨ ਖਿਲ਼ਾਫ ਸ਼ਾਹੀਨ ਬਾਗ ਵਿਚ ਪਿਛਲੇ ਇਕ ਮਹੀਨੇ ਤੋਂ ਮੋਰਚਾ ਲਾਈ ਬੈਠੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਸਿੱਖ ਵਕੀਲ ਡੀਐਸ ਬਿੰਦਰਾ ਸੋਸ਼ਲ਼ ਮੀਡੀਆ ਉਤੇ ਛਾਏ ਹੋਏ ਹਨ। ਪੇਸ਼ੇ ਤੋਂ ਵਕੀਲ ਇਸ ਸਿੱਖ ਨੇ ਲੰਗਰ ਲਈ ਪੈਸੇ ਦੀ ਘਾਟ ਕਾਰਨ ਆਪਣਾ ਫਲੈਟ ਤੱਕ ਵੇਚ ਦਿੱਤਾ।

ਬਿੰਦਰਾ ਨੂੰ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 1984 ਵਿਚ ਬੜਾ ਦਰਦ ਝੱਲਿਆ ਹੈ। ਉਹ ਛੋਟਾ ਜਿਹਾ ਸੀ ਤੇ ਉਸ ਦੀ ਮਾਂ ਨੇ ਦੰਗਾਕਾਰੀਆਂ ਤੋਂ ਬਚਾਉਣ ਲਈ ਉਸ ਦੀਆਂ ਦੋ ਗੁੱਤਾਂ ਕਰ ਦਿੱਤੀਆਂ ਸਨ। ਉਸ ਸਮੇਂ ਕੋਈ ਵੀ ਸਿੱਖਾਂ ਦੇ ਹੱਕ ਵਿਚ ਨਹੀਂ ਸੀ ਖੜ੍ਹਿਆ। ਹੁਣ ਮੇਰੀ ਇਹੀ ਕੋਸ਼ਿਸ਼ ਹੈ ਕਿ ਅਸੀਂ ਬਿਪਤਾ ਵਿਚ ਪਏ ਕਿਸੇ ਭਾਈਚਾਰੇ ਲਈ ਕੁਝ ਕਰ ਸਕੀਏ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਲੰਗਰ ਰੋਕਣ ਲਈ ਉਨ੍ਹਾਂ ਨਾਲ ਧੱਕਾ ਵੀ ਕੀਤਾ ਗਿਆ। ਕੁਝ ਲੋਕ ਭਾਂਡੇ ਵੀ ਚੁੱਕ ਕੇ ਲੈ ਗਏ। ਪਰ ਉਹ ਹਿੰਮਤ ਨਹੀਂ ਹਾਰੇ ਤੇ ਇਸੇ ਕਾਰਨ ਅੱਜ ਵੀ ਇਹ ਸੇਵਾ ਜਾਰੀ ਹੈ। ਇਸ ਮੌਕੇ ਇਸ ਸਿੱਖ ਨੇ ਬੜੀਆਂ ਦਿਲਚਸਪ ਗੱਲ਼ਾਂ ਦੱਸੀਆਂ।

SHOW MORE