HOME » Top Videos » National
Share whatsapp

ਪੁਲਿਸ ਨੇ ਰੋਕਿਆ, ਲੜਕੀ ਬੋਲੀ ਜੇ ਚਲਾਨ ਕੱਟਿਆ ਤਾਂ ਖੁਦਕੁਸ਼ੀ ਕਰ ਲਵਾਂਗੀ

National | 12:39 PM IST Sep 16, 2019

ਦੇਸ਼ ਭਰ ਵਿਚ ਨਵਾਂ ਮੋਟਰ ਵਹੀਕਲ ਐਕਟ (Motor Vehicles Act) ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਮ ਲੋਕਾਂ ਵਿਚ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਲੋਕ ਭਾਰੀ ਜੁਰਮਾਨੇ ਤੋਂ ਬਚਣ ਲਈ ਪੁਲਿਸ ਨਾਲ ਭਿੜ ਰਹੇ ਹਨ। ਦਿੱਲੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਲੜਕੀ ਨੂੰ ਚਲਾਨ ਕਰਨ ਲਈ ਰੋਕਿਆ। ਪਹਿਲਾਂ ਤਾਂ ਉਸ ਨੇ ਪੁਲਿਸ ਵਾਲਿਆਂ ਨੂੰ ਹੈਲਮੈਟ ਨਾਲ ਮਾਰਨ ਅਤੇ ਫੇਰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਹ ਘਟਨਾ ਸਨਿਚਰਵਾਰ ਸ਼ਾਮ ਦੀ ਹੈ।
ਪੁਲਿਸ ਅਨੁਸਾਰ ਲੜਕੀ ਸਕੂਟੀ ਚਲਾਉਂਦੇ ਸਮੇਂ ਮੋਬਾਇਲ ਫੋਨ ਉਪਰ ਗੱਲ ਕਰ ਰਹੀ ਸੀ ਅਤੇ ਉਸਦੇ ਸਕੂਟੀ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ। ਇਸ ਤੋਂ ਇਲਾਵਾ ਉਸ ਦੇ ਹੈਲਮੈਟ ਦੇ ਸਟ੍ਰਿਪ ਵੀ ਖੁੱਲੇ ਹੋਏ ਸਨ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਚਲਾਨ ਕੱਟਣ ਲੱਗੇ। ਸਭ ਤੋਂ ਪਹਿਲਾਂ ਉਸ ਨੇ ਆਪਣਾ ਹੈਲਮੈਟ ਸੜਕ ਉਪਰ ਸੁੱਟ ਦਿੱਤਾ ਅਤੇ ਫਿਰ ਰੋ-ਰੋ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗੀ। ਪੁਲਿਸ ਨੇ ਉਸ ਨੂੰ ਦੁਬਾਰਾ ਫੇਰ ਗਲਤੀ ਨਾ ਦੁਹਰਾਉਣ ਦੀ ਹਦਾਇਤ ਦੇ ਕੇ ਛੱਡ ਦਿੱਤਾ।

SHOW MORE