HOME » Top Videos » National
Share whatsapp

ਕੇਜਰੀਵਾਲ ਸਰਕਾਰ ਦੀ ਸਕੀਮ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਖਰਚਾ ਚੁੱਕੇਗੀ ਸਰਕਾਰ

National | 12:18 PM IST Oct 18, 2019

ਦਹਾਕਿਆਂ ਤੋਂ ਹਰ ਸਿੱਖ ਕਰਤਾਰਪੁਰ ਸਾਹਿਬ ਜਾਣ ਲਈ ਲੋਚ ਰਿਹਾ ਹੈ। ਪਰ ਪਾਕਿਸਾਤਨ ਵੱਲੋਂ ਰੱਖੀ ਗਈ 20 ਡਾਲਰ ਦੀ ਫੀਸ ਕੁਝ ਸ਼ਰਧਾਲੂਆਂ ਦਾ ਇਹ ਇੰਤਜਾਰ ਹੋਰ ਲੰਮਾ ਵੀ ਕਰ ਸਕਦੀ ਹੈ। ਜਦੋਂਕਿ ਦਿੱਲੀ ਦੇ ਸਿੱਖ ਸ਼ਰਧਾਲੂਆਂ ਨੂੰ ਇਸ ਫੀਸ ਦੀ ਕੋਈ ਚਿੰਤਾ ਨਹੀਂ ਹੋਵੇਗੀ। ਕਿਉਕਿ ਕੇਜਰੀਵਾਲ ਸਰਕਾਰ ਨੇ ਸਿੱਖ ਸੰਗਤ ਲਈ ਵੱਡਾ ਐਲਾਨ ਕੀਤਾ। ਜਿਸ ਦੇ ਮੁਤਾਬਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੂਰਾ ਪ੍ਰਬੰਧ ਕੇਜਰੀਵਾਲ ਸਰਕਾਰ ਕਰੇਗੀ। ਯਾਨੀ ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ।

ਕੈਜਰੀਵਾਲ ਸਰਕਾਰ ਦੇ ਇਸ ਫੈਸਲਾ ਦਾ ਮਕਸਦ ਵੱਧ ਤੋਂ ਵੱਧ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਵਾਉਣਾ ਹੈ। ਇੰਨਾਂ ਹੀ ਨਹੀਂ ਕਰਤਾਰਪੁਰ ਸਾਹਿਬ ਜਾਣ ਲਈ ਬੱਸਾਂ ਤੇ ਰੇਲ ਸਫ਼ਰ ਦਾ ਪ੍ਰਬੰਧ ਵੀ ਦਿੱਲੀ ਸਰਕਾਰ ਹੀ ਕਰੇਗੀ।

ਦਿੱਲੀ ਸਰਕਾਰ ਸਿੱਖ ਸੰਗਤ ਲਈ ਵੱਡਾ ਐਲਾਨ ਕਰ ਚੁੱਕੀ ਹੈ। ਜਦੋ ਪੰਜਾਬ ਦੀ ਕੈਪਟਨ ਸਰਕਾਰ ਤੇ ਸਿੱਖਾਂ ਦੀ ਸਿਰਮੌਰ ਸੰਸਥਾ SGPC ਅਜਿਹਾ ਫੈਸਲਾ ਲੈਣ ਤੋਂ ਅਜੇ ਤੱਕ ਝਿਜਕ ਰਹੀਆਂ। ਹਲਾਂਕਿ ਦੋਵੇਂ ਧਿਰਾਂ ਪਾਕਿਸਤਾਨ ਵੱਲੋਂ ਲਾਈ ਗਈ 20 ਡਾਲਰ ਦੀ ਫੀਸ ਦਾ ਵਿਰੋਧ ਜਰੂਰ ਕੀਤਾ।

ਦੱਸਦੀਏ ਕਿ 14 ਅਕਤੂਬਰ 2019 ਨੂੰ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਕੌਰੀਡੋਰ ਸਬੰਧੀ ਫਾਈਨਲ ਡਰਾਫਟ ਭੇਜਿਆ ਹੈ। ਜਿਸ ਵਿੱਚ 20 ਡਾਲਰ ਫੀਸ ਦੀ ਸ਼ਰਤ ਰੱਖੀ ਗਈ ਹੈ। ਪਾਕਿਸਤਾਨ ਮੁਤਾਬਕ ਇਹ ਫੀਸ ਗੁਰੂਘਰ ਦੇ ਦਰਸ਼ਨ ਲਈ ਨਹੀਂ ਸਗੋ ਕਰਤਾਰਪੁਰ ਲਾਂਘੇ ਦੇ ਰੱਖ ਰਖਾਓ ਸਬੰਧੀ ਲਈ ਜਾ ਰਹੀ ਹੈ।

SHOW MORE