HOME » Videos » National
Share whatsapp

ਘਰ ਨੂੰ ਲੁੱਟਣ ਆਏ ਲੁਟੇਰੇ. CCTV ਦੇਖਿਆ ਤਾਂ ਕਰਨ ਲੱਗੇ ਡਾਂਸ, ਵਾਇਰਲ ਹੋਈ ਵੀਡੀਓ

National | 04:06 PM IST Oct 10, 2018

ਗੁਜਰਾਤ ਦੇ ਗਾਂਧੀਨਗਰ ਵਿੱਚ ਕੁੱਝ ਅਜਿਹਾ ਹੋਇਆ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਅਸਲ ਵਿੱਚ ਪੰਜ ਚੋਰ ਲੁੱਟਣ ਦੇ ਮਨਸ਼ਾ ਨਾਲ ਘਰ ਵੜੇ ਤਾਂ  CCTV ਕੈਮਰਾ ਦੇਖਿਆ ਤਾਂ ਡਾਂਸ ਕਰਨ ਲੱਗੇ। ਚੋਰਾਂ ਨੇ ਚਾਦਰ ਲਪੇਟੀ ਹੋਈ ਸੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ 5 ਚੋਰ ਘਰ ਵਿੱਚ ਪਹਿਲਾਂ ਦਾਖਲ ਹੁੰਦੇ ਹਨ। ਉਸ ਵਕਤ ਇੱਕ ਚੋਰ ਨੇ ਚਾਦਰ ਲਪੇਟੀ ਹੋਈ ਸੀ। ਜਿਵੇਂ ਹੀ ਉਹ ਚੋਰੀ ਕਰਕੇ ਲੁੱਟਦੇ ਹਨ ਤਾਂ ਚਾਦਰ ਪਾਈ ਸਖਸ਼ ਸੀਸੀਟੀਵੀ ਕੈਮਰਾ ਦੇਖ ਲੈਂਦਾ ਹੈ। ਜਿਸਦੇ ਬਾਦ ਉਹ ਡਾਂਸ ਕਰਨਾ ਸ਼ੁਰੂ ਕਰ ਦਿੰਦਾ ਹੈ।

ਬਾਦ ਵਿੱਚ ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਦੋ ਘਰ ਵਿੱਚ ਚੋਰੀ ਕੀਤੀ। ਉਨ੍ਹਾਂ ਦੋਨਾਂ ਨੇ ਫਲੈਟ ਤੋਂ ਕੈਸ਼ ਅਤੇ ਜਵੈਲਰੀ ਚੋਰੀ ਕੀਤੀ। ਜਿਸਦੀ ਕੀਮਤ ਲੱਖਾਂ ਵਿੱਚ ਹੈ। ਪੁਲਿਸ ਅਨਜਾਨ ਚੋਰਾਂ ਉੱਤੇ ਦੋ ਸ਼ਿਕਾਇਤ ਦਰਜ ਕੀਤੀ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਚੋਰਾਂ ਨੂੰ ਚੋਰੀ ਦਾ ਜਰਾ ਵੀ ਖੌਫ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਤੋਂ ਹੀ ਰੈਕੀ ਕੀਤੀ ਸੀ ਅਤੇ ਚੋਰਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਕੀਤੀ ਸੀ।

ਇਹ ਪਹਿਲਾ ਮਾਮਲਾ ਨਹੀਂ ਹੈ। ਕੁੱਝ ਦਿਨਨਾਂ ਪਹਿਲਾਂ ਮੁੰਬਈ ਪੁਲਿਸ ਨੇ ਟਵਿਟਰ ਉੱਤੇ ਵੀਡੀਓ ਸ਼ੇਅਰ ਕੀਤੀ ਸੀ। ਜਿਸ ਵਿੱਚ ਚੋਰ ਲਾਈਨ ਵਿੱਚ ਖੜ੍ਹਾ ਹੁੰਦਾ ਹੈ ਅਤੇ ਪਰਸ ਚੋਰੀ ਕਰਨ ਦੀ ਫਿਰਾਕ ਵਿੱਚ ਹੁੰਦਾ ਹੈ। ਚੋਰੀ ਕਰਨ ਦੇ ਬਾਅਦ ਜਿਵੇਂ ਹੀ ਉਹ ਸੀਸੀਟੀਵੀ ਨੂੰ ਦੇਖਦਾ ਹੈ ਤਾਂ ਉਹ ਹੱਥ ਜੋੜਦਾ ਹੈ ਅਤੇ ਸਾਹਮਣੇ ਵਾਲੇ ਦਾ ਪਰਸ ਵਾਪਸ ਕਰ ਦਿੰਦਾ ਹੈ। ਸਖਸ਼ ਉਸਨੂੰ ਹੱਥ ਮਿਲਾਉਂਦਾ ਹੋਏ ਸ਼ੁਕਰੀਆ ਅਦਾ ਕਰਦਾ ਹੈ। ਇਸੇ ਦੌਰਾਨ ਉਹ ਲੋਕਾਂ ਦੇ ਵਿੱਚ ਹੀਰੋ ਬਣ ਗਿਆ।

SHOW MORE