ਡਾਂਡੀਆਂ ਖੇਡ ਰਿਹਾ ਸੀ ਚੰਗਾ ਭਲਾ ਬੰਦਾ, ਮੌਤ ਨੇ ਲਿਆ ਦਬੋਚ, ਵੇਖੋ ਵਾਇਰਲ ਵੀਡੀਓ
National | 11:05 AM IST Oct 19, 2022
Dandiya Khed Rhe Viakti di Maut Viral Video: ਇਸ ਸੰਸਾਰਿਕ ਦੁਨੀਆ ਵਿੱਚ ਜਿਊਣਾ ਝੂਠ ਤੇ ਮਰਨਾ ਸੱਚ ਹੈ। ਕੋਈ ਵੀ ਵਿਅਕਤੀ ਇਹ ਨਹੀਂ ਦੱਸ ਸਕਦਾ ਕਿ ਮੌਤ ਕਦੋ ਤੇ ਕਿਵੇਂ ਆਵੇਗੀ। ਰੱਬ ਦੇ ਰੰਗ ਅਨੇਕ ਨੇ ਅਤੇ ਮੌਤ ਦਾ ਪਤਾ ਨਹੀਂ ਲਗਦਾ ਕਿ ਕਦੋਂ ਬਹੁੜ ਪਵੇ। ਅਜਿਹੀ ਹੀ ਘਟਨਾ ਗੁਜਰਾਤ ਵਿੱਚ ਇੱਕ ਵਿਅਕਤੀ ਨਾਲ ਵਾਪਰੀ ਹੈ, ਜਿਸਦੀ ਡਾਂਡੀਆ ਖੇਡਦੇ ਹੋਏ ਮੌਤ ਹੋ ਗਈ। ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਵਿਚ ਤੁਸੀ ਵੇਖ ਸਕਦੋ ਹੋ ਕਿ ਕਿਵੇਂ ਇੱਕ ਕਾਲੀ ਕਮੀਜ਼ ਵਾਲਾ ਵਿਅਕਤੀ ਖੂਬ ਡਾਂਡੀਆ ਖੇਡ ਰਿਹਾ ਹੈ। ਉਸ ਵੱਲੋਂ ਖੇਡੇ ਜਾ ਰਹੇ ਡਾਂਡੀਆ ਸਮੇਂ ਤੁਸੀ ਇਹ ਅੰਦਾਜ਼ ਨਹੀਂ ਭੋਰਾ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਮੌਤ ਇਸਦੇ ਨੇੜੇ ਤੇੜੇ ਵੀ ਫਟਕ ਸਕਦੀ ਹੈ। ਪਰੰਤੂ ਵੀਡੀਓ ਵੇਖਣ 'ਤੇ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਅਖੀਰ ਥੋੜ੍ਹਾ ਰੁਕ ਜਾਂਦਾ ਹੈ ਅਤੇ ਅਚਾਨਕ ਫਿਰ ਡਿੱਗ ਪੈਂਦਾ ਹੈ, ਜਿਸ ਪਿੱਤੋਂ ਉਸਦੀ ਮੌਤ ਹੋ ਗਈ।
SHOW MORE-
ਬਾਥਰੂਮ 'ਚ ਗੀਜਰ ਦੀ ਗੈਸ ਨੇ ਲਈ ਦੋ ਮਾਸੂਮ ਭਰਾਵਾਂ ਦੀ ਜਾਨ, ਵਿਆਹ 'ਚ ਜਾਣ ਦੀ ਤਿਆਰੀ
-
ਫਲਾਈਟ 'ਚ ਕੈਂਸਰ ਪੀੜਤ ਨਾਲ ਦੁਰਵਿਵਹਾਰ, ਮਦਦ ਮੰਗਣ 'ਤੇ ਜਹਾਜ਼ ਤੋਂ ਉਤਾਰਿਆ
-
Driving ਕਰਦਾ ਨਾਬਾਲਗ ਕਾਬੂ, ਮਾਪਿਆਂ ਨੂੰ 3 ਸਾਲ ਕੈਦ ਤੇ 25 ਹਜ਼ਾਰ ਦਾ ਜੁਰਮਾਨਾ
-
'ਰਾਮਲਲਾ ਸਮੇਂ 'ਤੇ ਮੰਦਰ 'ਚ ਵਿਰਾਜਮਾਨ ਹੋਣਗੇ, ਇਹ ਦੇਸ਼ ਤੇ ਦੁਨੀਆ ਲਈ ਮਾਣ ਵਾਲਾ ਦਿਨ'
-
ਰਾਮਚਰਿਤਮਾਨਸ ਨੂੰ ਸਾੜਨ ਵਾਲੇ ਮੂਰਖ, ਸਮਾਜ ਨੂੰ ਜੋੜਨ ਵਾਲਾ ਸਤਿਕਾਰਤ ਗ੍ਰੰਥ : CM ਯੋਗੀ
-
PM ਮੋਦੀ ਦੇ ਵਿਜ਼ਨ ਕਾਰਨ ਯੂਪੀ ਦੀ ਵਿਕਾਸ ਦਰ ਦੁੱਗਣੀ ਹੋਈ : ਸੀਐਮ ਯੋਗੀ