HOME » Top Videos » National
Share whatsapp

ਪਾਗਲ ਹੋਇਆ ਆਵਾਰਾ ਸਾਨ੍ਹ, ਸੜਕ 'ਤੇ ਨਿਕਲਣ ਵਾਲੇ ਹਰ ਸ਼ਖ਼ਸ ਦੀ ਆਈ ਸ਼ਾਮਤ, ਦੇਖੋ ਵੀਡੀਓ

National | 05:00 PM IST Jun 19, 2019

ਬਲਦ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇੱਕ ਵਾਰ ਜਦੋਂ ਇਹ ਪਾਗਲ ਹੋ ਜਾਵੇ ਤਾਂ ਇਹ ਕਿਸੇ ਨੂੰ ਵੀ ਨਹੀਂ ਛੱਡਦਾ। ਬਲਦ ਦੇਖਣ ਨੂੰ ਭਾਵੇਂ ਸ਼ਾਂਤ ਲੱਗਦਾ ਹੈ ਪਰ ਇੱਕ ਵਾਰ ਜਦੋਂ ਇਸਦਾ ਦਿਗਾਮ ਹਿੱਲ ਜਾਵੇ ਤਾਂ ਇਹ ਪਾਗਲ ਹੋ ਜਾਂਦਾ ਹੈ। ਅਜਿਹੀ ਇੱਕ ਘਟਨਾ ਗੁਜਰਾਤ ਵਿੱਚ ਵਾਪਰੀ। ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਬਲਦ ਨੇ ਆਤੰਕ ਮਚਾ ਰੱਖਿਆ ਹੈ। ਉਸਦੇ ਸਾਹਮਣੇ ਜਿਹੜਾ ਵੀ ਆਉਂਦਾ ਹੈ ਉਸ ਤੇ ਉਹ ਅਟੈਕ ਕਰ ਦਿੰਦਾ ਹੈ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਜਿਹੜੀ ਸੋਸ਼ਲ ਮੀਡੀਆ ਉੱਤ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਇਹ ਮਾਮਲਾ ਗੁਜਰਾਤ ਦੇ ਰਾਜਕੋਟ ਦਾ ਹੈ। ਇੱਥੇ ਬਲਦ ਨੇ ਦੋ ਲੋਕਾਂ 'ਤੇ ਹਮਲਾ ਕੀਤਾ। ਵਿਡਿਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਬਲਦ ਸੜਕ ਦੇ ਦੂਜੇ ਪਾਸੇ ਹੈ, ਜਿਵੇਂ ਹੀ ਇਕ ਸਾਈਕਲ ਸਵਾਰ ਨਿਕਲਦਾ ਹੈ, ਬਲਦ ਉਸ ਉੱਤੇ ਹਮਲਾ ਕਰਦਾ ਹੈ। ਉਹ ਸੜਕ ‘ਤੇ ਡਿੱਗਦਾ ਹੈ ਜਿਉਂ ਹੀ ਉਹ ਉੱਠਿਆ, ਤਾਂ ਬਲਦ ਨੇ ਫਿਰ ਹਮਲਾ ਕੀਤਾ। ਜਿਸ ਦੇ ਬਾਅਦ ਇੱਕ ਆਦਮੀ ਨੇ ਉਸਨੂੰ ਬਚਾਇਆ।

ਜਿਸ ਤੋਂ ਬਾਅਦ ਉਹ ਸੜਕ ਦੇ ਕਿਨਾਰੇ ਆ ਕੇ ਖੜ੍ਹਾ ਹੋ ਗਿਆ। ਜਿਸ ਤੋਂ ਬਾਅਦ ਇਕ ਸਾਈਕਲ ਆਇਆ, ਬਲਦ ਉਸ 'ਤੇ ਵੀ ਹਮਲਾ ਕਰਦਾ ਹੈ। ਇਹ ਘਟਨਾ ਮੰਗਲਵਾਰ ਦੀ ਹੈ। ਇਸ ਤੋਂ ਬਾਅਦ ਬਲਦ ਨੂੰ ਗੋਸ਼ਾਲਾ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ANI ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ।

SHOW MORE