HOME » Top Videos » National
Share whatsapp

ਤਪਦੀ ਗਰਮੀ ਤੇ ਲੂ ਨਾਲ ਕਿਸਾਨਾਂ ਚਿਹਰੇ ਖਿੜੇ, ਚੰਗੀ ਫ਼ਸਲ ਨਾਲ ਚੰਗਾ ਭਾਅ ਮਿਲਣ ਦੀ ਉਮੀਦ...

National | 04:08 PM IST Jun 03, 2019

ਕਿਸੇ ਵੇਲੇ ਜ਼ਿਲ੍ਹਾ ਬਠਿੰਡਾ ਅੰਗੂਰ ਉਤਪਾਦਨ ਦਾ ਸਭ ਤੋ ਵੱਡਾ ਗੜ ਮੰਨਿਆ ਜਾਂਦਾ ਸੀ। ਪਰ ਹੁਣ ਲਗਾਤਾਰ ਇਸ ਦਾ ਰਕਬਾ ਘਟਦਾ ਜਾ ਰਿਹਾ ਹੈ। ਸਬ ਡਵੀਜ਼ਨ ਮੋੜ ਮੰਡੀ ਦੇ ਅੰਗੂਰਾਂ ਦਾ ਗੜ ਮੰਨੇ ਜਾਂਦੇ ਪਿੰਡ ਬੁਰਜ ਵਿੱਚ ਕੁੱਝ ਸਾਲ ਪਹਿਲਾ 2400 ਏਕੜ ਤੋ ਵੀ ਵੱਧ ਦੇ ਰਕਬੇ ਵਿੱਚ ਅੰਗੂਰਾਂ ਦੇ ਬਾਗ਼ ਸਨ। ਜਿਸ ਕਰ ਕੇ ਇੱਥੋਂ ਅੰਗੂਰ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਤੋ ਇਲਾਵਾ ਦਿੱਲੀ,ਹਰਿਆਣਾ,ਰਾਜਸਥਾਨ ਤੇ ਹੋਰ ਕਈ ਰਾਜਾਂ ਵਿੱਚ ਵਿੱਕਰੀ ਲਈ ਜਾਂਦਾ ਸੀ। ਪਰ ਹੁਣ ਆਲਮ ਇਹ ਹੈ ਕਿ ਜ਼ਿਲ੍ਹੇ ਅੰਦਰ ਅੰਗੂਰਾਂ ਦਾ ਰਕਬਾ ਸਿਰਫ਼ 200 ਏਕੜ ਤੋ ਵੀ ਘੱਟ ਰਹਿ ਗਿਆ ਹੈ।

ਇਸ ਵਾਰ ਅੰਗੂਰ ਉਦਪਾਦਕਾ ਨੂੰ ਅੰਗੂਰ ਵਿੱਚੋਂ ਚੰਗਾ ਮੁਨਾਫ਼ਾ ਹੋਣ ਦੀ ਉਮੀਦ ਹੈ। ਕਿਉਂਕਿ ਵਧ ਰਹੀ ਗਰਮੀ ਅਤੇ ਲੋਅ ਅੰਗੂਰਾਂ ਲਈ ਫ਼ਾਇਦੇਮੰਦ ਹੈ ਜਿਸ ਨਾਲ ਅੰਗੂਰ ਦੀ ਕੁਆਲਿਟੀ ਚੰਗੀ ਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅੰਗੂਰ ਦੀ ਤੜਾਈ ਸ਼ੁਰੂ ਕਰਨ ਦੇ ਨਾਲ ਮਾਰਕੀਟ ਵਿੱਚ ਅੰਗੂਰ ਪੁੱਜ ਜਾਵੇਗਾ। ਉੱਥੇ ਹੀ ਅੰਗੂਰ ਦੇ ਉਤਪਾਦਕ ਬਲਜਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਐ ਕਿ ਸਰਕਾਰਾਂ ਅੰਗੂਰ ਦੇ ਮੰਡੀਕਰਨ ਦਾ ਢੁਕਵਾਂ ਪ੍ਰਬੰਧ ਕਰੇ ਤਾਂ ਕਿ ਪਹਿਲਾਂ ਦੀ ਤਰ੍ਹਾਂ ਅੰਗੂਰਾਂ ਲਈ ਰਕਬਾ ਵੱਧ ਸਕੇ।

ਉੱਧਰ ਦੂਜੇ ਪਾਸੇ ਬਾਗ਼ਬਾਨੀ ਦੇ ਅਧਿਕਾਰੀ ਵੀ ਬਾਗ਼ਾਂ ਦਾ ਦੌਰਾ ਕਰ ਕੇ ਕਿਸਾਨਾਂ ਨੂੰ ਫ਼ਸਲ ਸਬੰਧੀ ਮੁਸ਼ਕਲਾਂ ਲਈ ਸਲਾਹ ਦੇ ਰਹੇ ਹਨ। ਬਾਗ਼ਬਾਨੀ ਅਧਿਕਾਰੀ ਦਾ ਮੰਨਣਾ ਹੈ ਕਿ ਇਸ ਵਾਰ ਅੰਗੂਰ ਦੀ ਫ਼ਸਲ ਚੰਗੀ ਹੈ ਜੇ ਆਉਣ ਵਾਲੇ ਦਿਨਾਂ ਵਿੱਚ ਬਾਰਸ਼ ਨਹੀਂ ਹੁੰਦੀ ਤਾਂ ਅੰਗੂਰ ਦਾ ਚੰਗਾ ਮੁੱਲ ਮਿਲ ਸਕਦਾ ਹੈ। ਕਿਉਂਕਿ ਅੰਗੂਰ ਲਈ ਗਰਮ ਮੌਸਮ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।

ਤਲਵੰਡੀ ਸਾਬੋ ਦੇ ਇਲਾਕੇ ਚ ਅੰਗੂਰਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਸੋ ਲੋੜ ਐ ਕਿਸਾਨਾਂ ਨੂੰ ਅੰਗੂਰਾਂ ਦੀ ਖੇਤੀ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਤੇ ਮੰਡੀਕਰਨ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਫ਼ਸਲੀ ਵਿਭਿੰਨਤਾ ਨੂੰ ਵਧਾਵਾ ਮਿਲ ਸਕੇ।

SHOW MORE