HOME » Top Videos » National
Share whatsapp

ਤੇਜ਼ ਰਫਤਾਰ ਟਰਾਲਾ 2 ਘਰਾਂ 'ਚ ਵੜਿਆ, ਹੋਇਆ ਜ਼ੋਰਦਾਰ ਧਮਾਕਾ

National | 02:57 PM IST Nov 15, 2019

ਪੰਚਕੂਲਾ ਦੇ ਸੈਕਟਰ 26 ਵਿੱਚ ਦੇਰ ਰਾਤ ਹੰਗਾਮਾ ਮਚ ਗਿਆ। ਜਦੋਂ ਤੇਜ਼ ਰਫਤਾਰ ਟਰਾਲਾ 2 ਘਰਾਂ ਵਿੱਚ ਜਾ ਵੜਿਆ। ਜਿਸ ਕਾਰਨ ਦੋਵੇਂ ਘਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਬੇਕਾਬੂ ਟਰਾਲੇ ਦੇ ਘਰਾਂ ਵਿੱਚ ਦਾਖਲ ਹੁੰਦੇ ਸਾਰ ਹੀ ਜ਼ੋਰਦਾਰ ਧਮਾਕਾ ਹੋਇਆ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।

ਟਰਾਲਾ ਘਰ ਦੀ ਬਾਊਂਡਰੀ ਦੀਵਾਰ ਤੋੜਦਾ ਹੋਇਆ ਅੰਦਰ ਦਾਖਲ ਹੋ ਗਿਆ ਤੇ ਸਾਰੇ ਘਰ ਦਾ ਭਾਰੀ ਨੁਕਸਾਨ ਕਰ ਦਿੱਤਾ। ਇਸ ਦੌਰਾਨ ਘਰਾਂ ਦੀ ਬਿਲਡਿੰਗ ਦੇ ਨਾਲ-ਨਾਲ ਕਾਰ ਵੀ ਨੁਕਸਾਨੀ ਗਈ। ਸਥਾਨਕ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ।

ਮੌਕੇ 'ਤੇ ਪੁੱਜੀ ਪੁਲਿਸ ਡਰਾਈਵਰ ਨੂੰ ਕਾਬੂ ਕਰਕੇ ਥਾਣੇ ਲੈ ਗਈ ਪਰ ਟਰਾਲੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਨੇ ਟਰਾਲਾ ਡਰਾਈਵਰ ਤੇ ਮਾਲਕ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

SHOW MORE