HOME » Top Videos » National
Share whatsapp

ਸੜਕ ਵਿਚਾਲੇ ਬਜੁਰਗ ਨੇ ਬਣਾਇਆ ਟੋਲ ਬੈਰੀਅਰ, ਵਾਹਨਾਂ ਤੋਂ ਵਸੂਲ ਰਿਹਾ ਟੋਲ ਟੈਕਸ..

National | 02:07 PM IST Oct 01, 2019

ਹਿਮਾਚਲ ਪ੍ਰਦੇਸ਼ ਵਿੱਚ ਇੰਨਾ ਦਿਨਾਂ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਬਜ਼ੁਰਗ ਨੇ ਸੜਕ ਉੱਤੇ ਟੋਲ ਟੈਕਸ ਵਸੂਲਣ ਸ਼ੁਰੂ ਕਰ ਦਿੱਤਾ ਹੈ। ਮਾਮਲਾ ਜਵਾਲਾਮਖੀ ਵਿਧਾਨ ਸਭਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਬਜ਼ੁਰਗ ਸੜਕ ਉੱਤੇ ਕੁਰਸੀ ਲਗਾ ਕੇ ਬੈਠ ਗਿਆ ਹੈ ਤੇ ਆਉਣ ਜਾਣ ਵਾਲੇ ਵਾਹਨਾਂ ਤੇਂ ਟੋਲ ਟੈਕਸ ਵਸੂਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨੇ ਸਥਾਨਕ ਵਿਧਾਇਕ ਰਮੇਸ਼ ਦਵਾਲਾ ਤੋਂ ਸੜਕ ਕਿਨਾਰੇ ਇੱਕ ਡੰਗਾ ਲਗਾਉਣ ਦੀ ਮੰਗ ਕੀਤੀ ਸੀ। ਪਰ ਜਦੋਂ ਵਿਧਾਇਕ ਵੱਲੋਂ ਤੱਸਲੀਬਖਸ਼ ਜਵਾਬ ਨਾ ਮਿਲਿਆ ਤਾਂ ਬਜੁਰਗ ਨੇ ਇਹ ਅਨੋਖਾ ਤਰੀਕਾ ਅਪਣਾਇਆ। ਬਜ਼ੁਰਗ ਨੇ ਸੜਕ ਉੱਤੇ ਕੁਰਸੀ ਲਗਾ ਕੇ ਇਸ ਰਸਤੇ ਤੋਂ ਗੁਜਰਨ ਵਾਲੀ ਗੱਡੀਆਂ ਤੋਂ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਤੇ ਬਜੁਰਗ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਹਲਾਂਕਿ ਵਿਧਾਇਕ ਰਮੇਸ਼ ਧਵਾਲਾ ਮੁਤਾਬਿਕ ਉਨ੍ਹਾਂ ਨੇ ਇਸਦੀ ਕੋਈ ਜਾਣਕਾਰੀ ਨਹੀਂ ਹੈ।

SHOW MORE
corona virus btn
corona virus btn
Loading