HOME » Top Videos » National
Share whatsapp

ਹਿਮਾਚਲ 'ਚ ਭਾਰੀ ਮੀਂਹ ਕਾਰਨ ਹਾਲਾਤ ਬੇਕਾਬੂ , ਕਈ ਥਾਈਂ ਨੈਸ਼ਨਲ ਹਾਈਵੇ 'ਤੇ ਆਵਾਜਾਈ ਠੱਪ

National | 01:04 PM IST Aug 09, 2019

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਮੀਂਹ ਕਾਰਨ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਬਾਵਜੂਦ ਇਸਦੇ ਲੋਕ ਆਪਣੀ ਜਾਨ ਖ਼ਤਰੇ 'ਚ ਪਾਉਣ ਤੋਂ ਬਾਜ ਨਹੀਂ ਆ ਰਹੇ। ਵੀਡੀਓ ਦੇ ਪਹਿਲੇ ਹਿੱਸੇ ਵਿੱਚ ਤਸਵੀਰਾਂ ਕੁੱਲੂ ਤੋਂ ਹਨ, ਜਿੱਥੇ ਇਕ ਸਖਸ਼ ਅਲਰਟ ਦੇ ਬਾਵਜੂਦ ਜਾਨ ਖ਼ਤਰੇ ਚ ਪਾ ਕੇ ਨਾਲਾ ਪਾਰ ਕਰ ਰਿਹਾ ਹੈ।

ਵੀਡੀਓ ਦੇ ਦੂਜੇ ਹਿੱਸੇ ਵਿੱਚ ਤਸਵੀਰਾਂ ਕਿਨੌਰ 'ਚ ਬੱਦਲ ਫਟਣ ਨਾਲ ਹੜ੍ਹ ਵਰਗੇ ਹਲਾਤ ਬਣ ਗਏ ਹਨ। ਇਕੱਲੇ ਕਿਨੌਰ ਵਿੱਚ ਹੀ 3 ਤੋਂ ਜ਼ਿਆਦਾ ਥਾਵਾਂ 'ਤੇ ਬੱਦਲ ਫਟਣ ਨਾਲ ਹਲਾਤ ਬੇਕਾਬੂ ਹੋ ਗਏ ਹਨ। ਬਿਜਲੀ ਵਿਵਸਥਾ ਠੱਪ ਹੋ ਗਈ ਹੈ। ਕਈ ਥਾਈਂ ਨੈਸ਼ਨਲ ਹਾਈਵੇ 'ਤੇ ਆਵਾਜਾਈ ਬੰਦ ਹੋ ਚੁੱਕੀ ਹੈ।

SHOW MORE