HOME » Top Videos » National
Share whatsapp

ਪੰਚਕੂਲਾ ਹਿੰਸਾ ਮਾਮਲੇ 'ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ, ਹੋ ਸਕਦੀ ਜੇਲ੍ਹ 'ਚੋਂ ਰਿਹਾਅ

National | 04:20 PM IST Nov 06, 2019

ਪੰਚਕੁਲਾ ਹਿੰਸਾ ਮਾਮਲੇ ‘ਚ ਰਾਮ ਰਹੀਮ ਦੀ ਨਜ਼ਦੀਕੀ ਹਨੀਪ੍ਰੀਤ ਨੂੰ ਵੱਡੀ ਰਾਹਤ ਮਿਲੀ ਹੈ। ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਨੂੰ ਜ਼ਮਾਨਤ ਮਿਲੀ ਹੈ।ਇਸ ਤੋਂ ਪਹਿਲਾਂ ਬੀਤੇ ਦਿਨੀਂ ਅਦਾਲਤ ਨੇ ਹਨਪ੍ਰੀਤ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹੱਟਾ ਦਿੱਤੀ ਸੀ। ਇਸ ਵੇਲੇ ਅੰਬਾਲਾ ਜੇਲ੍ਹ 'ਚ ਹਨੀਪ੍ਰੀਤ ਬੰਦ ਹੈ। ਹਨੀਪ੍ਰੀਤ ਦੇ ਵਕੀਨ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਅੱਜ ਜੇਲ੍ਹ ਤੋਂ ਰਿਹਾਅ ਹੋ ਸਕਦੀ ਹੈ।

ਹਨੀਪ੍ਰੀਤ ਸਾਧਵੀ ਜਿਣਸੀ ਸੋਸ਼ਣ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੁਲਾ ‘ਚ 25 ਅਗਸਤ 2017 ‘ਚ ਹੋਏ ਦੰਗਿਆਂ ਦੇ ਮਾਮਲੇ ‘ਚ  ਹਿੰਸਾ ਭਵਕਾਉਣ ਅਤੇ ਦੇਸ਼ਧਰੋਹ ਮਾਮਲੇ ਦੀ ਮੁਲਜ਼ਮ ਸੀ।

ਦੱਸ ਦਈਏ ਕਿ ਹਨੀਪ੍ਰੀਤ ਨੂੰ ਫੜ੍ਹਣ ਲਈ ਹਰਿਆਣਾ ਪੁਲਿਸ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ। 38 ਦਿਨ ਫਰਾਰ ਰਹਿਣ ਤੋਂ ਬਾਅਦ ਹਨੀਪ੍ਰੀਤ ਨੂੰ 3 ਅਕਤੂਬਰ 2017 ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਹੁਣ ਵੀ ਅੰਬਾਲਾ ਦੀ ਜੇਲ਼੍ਹ ‘ਚ ਬੰਦ ਹੈ।

SHOW MORE