HOME » Top Videos » National
Share whatsapp

ਜ਼ਮਾਨਤ ਮਿਲਣ ਪਿੱਛੋਂ ਹਨੀਪ੍ਰੀਤ ਨੇ ਡੇਰਾ ਸਿਰਸਾ ਸਮਾਗਮ ਵਿਚ ਲਿਆ ਹਿੱਸਾ

National | 02:57 PM IST Nov 13, 2019

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸਿਰਸਾ 'ਚ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ 128ਵੇਂ ਜਨਮ ਦਿਨ ਮੌਕੇ ਰੱਖੇ ਸਮਾਗਮ ਵਿਚ ਪੁੱਜੀ। ਹਨੀਪ੍ਰੀਤ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਈ। ਡੇਰੇ 'ਚ ਸਤਿਸੰਗ ਦੌਰਾਨ ਉਹ ਹੱਥ ਜੋੜ ਕੇ ਖੜ੍ਹੀ ਰਹੀ।

ਪ੍ਰੋਗਰਾਮ 'ਚ ਰਾਮ ਰਹੀਮ ਦਾ ਪੁਰਾਣਾ ਵੀਡੀਓ ਚਲਾ ਕੇ ਲੋਕਾਂ ਨੂੰ ਪ੍ਰਵਚਨ ਸੁਣਾਏ ਗਏ। ਖਾਸ ਗੱਲ ਇਹ ਰਹੀ ਕਿ ਸ਼ਾਹ ਮਸਤਾਨਾ ਦੇ ਜਨਮ ਦਿਨ ਪ੍ਰੋਗਰਾਮ ਦਾ ਹੀ ਪੁਰਾਣਾ ਵੀਡੀਓ ਚਲਾਇਆ ਗਿਆ। ਇਸ ਵਾਰ ਭੀੜ ਪਹਿਲਾਂ ਨਾਲੋਂ ਘੱਟ ਸੀ। ਡੇਰਾ ਪਹਿਲਾਂ ਵਾਂਗ ਸਜਾਇਆ ਵੀ ਨਹੀਂ ਗਿਆ ਸੀ। ਪੰਚਕੂਲਾ ਹਿੰਸਾ ਮਾਮਲੇ ਵਿਚ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਅੰਬਾਲਾ ਜੇਲ੍ਹ ਵਿਚ ਬੰਦ ਸੀ। ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਨੇ ਬੀਤੀ 6 ਨਵੰਬਰ ਨੂੰ ਜ਼ਮਾਨਤ ਦਿੱਤੀ ਸੀ। ਜ਼ਮਾਨਤ ਤੋਂ ਬਾਅਦ ਹਨੀਪ੍ਰੀਤ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ।

SHOW MORE
corona virus btn
corona virus btn
Loading