ਪਾਰਕ ਵਿਚ ਖੇਡ ਰਹੇ ਬੱਚੇ ਦੀ ਦਰਦਨਾਕ ਮੌਤ ਦਾ ਵੀਡੀਓ ਆਇਆ ਸਾਹਮਣੇ
National | 03:47 PM IST Feb 12, 2019
ਇਹ ਵੀਡੀਓ ਵੇਖ ਕੇ ਹਰ ਕਿਸੇ ਦਾ ਕਲੈਜਾ ਮੂੰਹ ਨੂੰ ਆਵੇਗਾ। ਇਹ ਬੱਚਾ ਖੇਡਦਾ ਖੇਡਦਾ ਇਕ ਖੰਬੇ ਕੋਲ ਗਿਆ ਤੇ ਉਸੇ ਨਾਲ ਚਿਪਕ ਗਿਆ। ਲੋਕ ਕਾਫੀ ਦੇਰ ਕੋਲੋਂ ਲੰਘਦੇ ਰਹੇ ਤੇ ਇਹੀ ਸੋਚਦੇ ਰਹੇ ਕਿ ਬੱਚਾ ਖੇਡ ਰਿਹਾ ਹੈ। ਨੇੜੇ ਤੇੜੇ ਬੱਚੇ ਵੀ ਖੇਡ ਰਹੇ ਸਨ। ਪਰ ਕਿਸੇ ਨੂੰ ਇਸ ਦੀ ਭਿਣਕ ਵੀ ਨਹੀਂ ਲੱਗੀ। ਬੱਚਾ ਜਿਸ ਖੰਬੇ ਨਾਲ ਚਿਪਕਿਆ ਹੋਇਆ ਹੈ, ਇਸ ਵਿਚ 440 ਵੋਲਟੇਜ ਦਾ ਕਰੰਟ ਹੈ।
ਬੱਚੇ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਇਹ ਘਟਨਾ ਹੈਦਰਾਬਾਦ ਦੇ ਨਰਸਿੰਘੀ ਇਲਾਕੇ ਵਿਚ ਮੌਜੂਦ ਪੈਬਲ ਸੁਸਾਇਟੀ ਦੀ ਹੈ। ਸੋਮਵਾਰ ਸਵੇਰੇ ਬੱਚੇ ਰੋਜ਼ ਦੀ ਤਰ੍ਹਾਂ ਓਪਨ ਗਾਰਡਨ ਵਿਚ ਖੇਡ ਰਹੇ ਸਨ। ਇਸੇ ਸਮੇਂ 7 ਸਾਲ ਦਾ ਮੁਨੀਸ਼ ਖੇਡਦੇ ਹੋਏ ਇਕ ਖੰਬੇ ਕੋਲ ਗਿਆ। ਕਰੰਟ ਨੇ ਉਸ ਦੀ ਇਕ ਚੀਕ ਵੀ ਨਹੀਂ ਨਿਕਲਣ ਦਿੱਤੀ। ਕੁਝ ਦੇਰ ਬਾਅਦ ਕਿਸੇ ਦਾ ਧਿਆਨ ਉਸ ਉਤੇ ਪਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਸਮੇਂ ਤੱਕ ਮੁਨੀਸ਼ ਦੀ ਮੌਤ ਹੋ ਚੁੱਕੀ ਸੀ। ਪੁਲਿਸ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।