HOME » Top Videos » National
Share whatsapp

ਮੁਸਲਿਮ ਬਸਤੀ ‘ਚ ਮੋਦੀ-ਮੋਦੀ ਚਿਲਾਉ ਤਾਂ ਹੀ ਖੁੱਲ੍ਹਣਗੇ ਬੂਹੇ, ਵੇਖੋ ਵੀਡੀਓ

National | 05:45 PM IST Oct 15, 2019

ਅੰਬਾਲਾ ਛਾਉਣੀ ਵਿਧਾਨਸਭਾ ਖੇਤਰ ਦੀ ਮੁਸਲਿਮ ਬਸਤੀ ਵਿਚ ਰਹਿਣ ਵਾਲੇ ਲੋਕਾਂ ਦੀ ਘਰ ਦੀ ਘੰਟੀ ਖਰਾਬ ਹੋ ਗਈ ਹੈ। ਇਸ ਲਈ ਜੇਕਰ ਕਿਸੇ ਦੇ ਘਰ ਦਾ ਦਰਵਾਜਾ ਖੁੱਲ੍ਹਵਾਉਣਾ ਹੈ ਤਾਂ ਮੋਦੀ-ਮੋਦੀ ਦੀ ਆਵਾਜ਼ ਮਾਰੋ, ਦਰਵਾਜੇ ਖੁੱਲ ਜਾਣਗੇ। ਅੰਬਾਲਾ ਛਾਉਣੀ ਦੀ ਮੁਸਲਿਮ ਬਸਤੀ ਵਿਚ ਰਹਿੰਦੇ ਲੋਕਾਂ ਨੇ ਘਰਾਂ ਦੇ ਅੱਗੇ ਲਾਏ ਪੋਸਟਰ ਘਰ ਦੀ ਘੰਟੀ ਖਰਾਬ ਹੈ, ਕ੍ਰਿਪਾ ਦਰਵਾਜਾ ਖੁਲਵਾਉਣ ਲਈ ਮੋਦੀ ਮੋਦੀ ਚਿਲਾਓ ਦੇ ਪੋਸਟਰ ਲਾਏ ਹਨ। ਸਥਾਨਕ ਲੋਕਾਂ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਚੋਣਾਂ ਦੇ ਮਾਹੌਲ ਕਾਰਨ ਵਾਰ-ਵਾਰ ਚੋਣ ਉਮੀਦਵਾਰ ਉਨ੍ਹਾਂ ਦੇ ਘਰ ਆ ਕੇ ਵੋਟ ਪਾਉਣ ਦੀ ਅਪੀਲ ਕਰਦੇ ਹਨ, ਉਹ ਘਰ ਦੀ ਘੰਟੀ ਨਾ ਵਜਾਉਣ ਇਸ ਕਰਕੇ ਪੋਸਟਰ ਲਾਏ ਹਨ। ਮੁਸਲਿਮ ਔਰਤਾਂ ਨੇ ਗੱਲ ਕਰਦਿਆਂ ਦੱਸਿਆ ਕਿ ਪੀਐਮ ਮੋਦੀ ਨੇ ਤਿੰਨ ਤਲਾਕ ਦਾ ਬਿਲ ਪਾਸ ਕਰਵਾਇਆ ਹੈ, ਇਹ ਬਹੁਤ ਵੱਡੀ ਗੱਲ ਹੈ। ਪਹਿਲਾਂ ਉਨ੍ਹਾਂ ਦੇ ਕਈ ਲੋਕ ਟੈਲੀਫੋਨ ਉਤੇ ਹੀ ਤਿੰਨ ਵਾਰੀ ਤਲਾਕ ਬੋਲ ਕੇ ਔਰਤਾਂ ਨੂੰ ਮਿੱਟੀ ਵਿਚ ਮਿਲਾ ਦਿੰਦੇ ਸਨ। ਹੁਣ ਅਜਿਹਾ ਨਹੀਂ ਹੋ ਰਿਹਾ। ਕਾਨੂੰਨ ਅਤੇ ਪੁਲਿਸ ਦੇ ਡਰ ਕਾਰਨ ਤਲਾਕ ਦੇ ਕੇਸਾਂ ਵਿਚ ਕਮੀ ਆਈ ਹੈ। ਬਸਤੀ ਦੇ ਹੋਰ ਲੋਕਾਂ ਨੇ ਵੀ ਪੋਸਟਰਾਂ ਪਿੱਛੇ ਇਹ ਕਾਰਨ ਦੱਸਿਆ ਕਿ ਉਨ੍ਹਾਂ ਦੀ ਵੋਟ ਸਿਰਫ ਮੋਦੀ ਲਈ ਹੈ।

SHOW MORE