HOME » Top Videos » National
Share whatsapp

ਕਰਤਾਰਪੁਰ ਲਾਂਘੇ 'ਤੇ ਭਾਰਤ ਨੇ ਕਬੂਲਿਆ ਪਾਕਿ ਦਾ ਸੱਦਾ

National | 12:02 PM IST Feb 08, 2019

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦਾ ਵਫਦ 13 ਮਾਰਚ ਨੂੰ ਭਾਰਤ ਆਵੇਗਾ। ਇਸ ਦਾ ਭਾਰਤ ਸਰਕਾਰ ਨੇ ਵੀ ਹਾਂਪੱਖੀ ਹੁੰਗਾਰਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਵਫਦ ਦਾ ਸਵਾਗਤ ਕਰਦਿਆਂ ਕਰਤਾਰਪੁਰ ਲਾਂਘੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਪਾਕਿਸਤਾਨ ਵੱਲੋਂ ਬੈਠਕ ਦਾ ਸੱਦਾ ਪ੍ਰਵਾਨ ਕਰ ਲਿਆ ਗਿਆ ਹੈ।

ਭਾਰਤ ਦਾ ਵਫਦ 28 ਮਾਰਚ ਨੂੰ ਪਾਕਿਸਤਾਨ ਜਾਵੇਗਾ। ਭਾਰਤ ਨੇ ਸੁਝਾਅ ਦਿੱਤਾ ਹੈ ਕਿ ਤਕਨੀਕੀ ਪੱਖ ਤੋਂ ਦੋਹਾਂ ਮੁਲਕਾਂ ਦੇ ਇੰਜੀਨੀਅਰਾਂ ਨਾਲ ਵੀ ਬੈਠਕ ਹੋਣੀ ਜ਼ਰੂਰੀ ਹੈ।

SHOW MORE