HOME » Top Videos » National
Share whatsapp

ਕਰਤਾਰਪੁਰ ਲਾਂਘਾ : ਭਾਰਤ ਤੇ ਪਾਕਿ ‘ਚ ਹੋਇਆ ਸਮਝੌਤਾ, ਦੋਖੇ ਵੀਡੀਓ

National | 02:29 PM IST Oct 24, 2019

Kartarpur Corridor:  ਕਈ ਦਿਨਾਂ ਤੋਂ ਭਾਰਤ-ਪਾਕਿ (India-Pakistan) ਦੇ ਵਿਚਕਾਰ ਕਰਤਾਰਪੁਰ ਕੋਰੀਡੋਰ (Kartarpur Corridor) ਬਾਰੇ ਅੜਿੱਕਾ ਪਿਆ ਹੋਇਆ ਸੀ। ਅੱਜ ਇਸ ਮਾਮਲੇ ਬਾਰੇ ਦੋਵਾਂ ਦੇਸ਼ਾਂ ਦੀ ਮੁਹਰ ਲੱਗ ਗਈ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਜੀਰੋ ਪੁਆਇੰਟ ਉਤੇ ਮੀਟਿੰਗ ਲਈ ਪਹੁੰਚੇ ਅਤੇ ਸਮਝੌਤੇ ਉਤੇ ਹਸਤਾਖਰ ਹੋਏ। ਕੋਰੀਡੋਰ ਦਾ ਉਦਘਾਟਨ 9 ਨਵੰਬਰ ਨੂੰ ਪੀਐਮ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ।

ਵੈਸੇ ਇਸ ਸਮਝੌਤੇ (Agreement) ਦਾ ਐਲਾਨ ਬੁਧਵਾਰ ਨੂੰ ਹੋਣਾ ਸੀ ਪਰ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਨਾ ਬਣਨ ਕਰਕੇ ਅੱਜ ਇਸ ਉਤੇ ਹਸਤਾਖਰ ਹੋਏ। ਭਾਰਤ ਹਾਲੇ ਵੀ ਸ਼ਰਧਾਲੂਆਂ ਤੋਂ 20 ਡਾਲਰ ਫੀਸ ਲੈਣ ਦੇ ਮੁੱਦੇ ਉਪਰ ਨਾਖੁਸ਼ ਹੈ।

ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਸਾਹਿਬ, ਗੁਰਦਾਸਪੁਰ, ਪੰਜਾਬ ਨਾਲ ਜੋੜ ਦੇਵੇਗਾ। ਭਾਰਤੀ ਸਿੱਖ ਸ਼ਰਧਾਲੂ ਲਾਂਘੇ ਰਾਹੀਂ ਬਿਨਾਂ ਵੀਜ਼ਾ ਦੇ ਕਰਤਾਰਪੁਰ ਜਾ ਸਕਣਗੇ। ਲਾਂਘੇ ਰਾਹੀਂ ਪਾਕਿਸਤਾਨ 5 ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਦੇਸ਼ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰੂਦੁਆਰਾ ਵਿਖੇ ਆਉਣ ਦੀ ਆਗਿਆ ਦੇਵੇਗਾ। ਉਨ੍ਹਾਂ ਨੂੰ ਇਸ ਲਈ ਸਿਰਫ ਇਕ ਪਰਮਿਟ ਜਾਂ ਆਗਿਆ ਲੈਣੀ ਪਵੇਗੀ. ਕਰਤਾਰਪੁਰ ਅਧਾਰਤ ਦਰਬਾਰ ਸਾਹਿਬ ਦੀ ਸਥਾਪਨਾ 1522 ਵਿਚ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ।

ਇਹ ਲਾਂਘਾ ਵੀ 1947 ਵਿਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੋਵੇਂ ਗੁਆਂਡੀ ਦੇਸ਼ਾਂ ਵਿਚਾਲੇ ਪਹਿਲਾ ਵੀਜ਼ਾ ਮੁਕਤ ਲਾਂਘਾ ਹੋਵੇਗਾ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਪਿਛਲੇ ਸਾਲ 26 ਨਵੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਮਾਨ ਪਿੰਡ ਵਿਚ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ (ਅੰਤਰ ਰਾਸ਼ਟਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ ਸੀ। ਦੋ ਦਿਨ ਬਾਅਦ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਹੌਰ ਤੋਂ 125 ਕਿਲੋਮੀਟਰ ਦੂਰ ਨਾਰੋਵਾਲ ਵਿਖੇ ਇਸ ਲਾਂਘੇ ਦੀ ਨੀਂਹ ਰੱਖੀ।

ਗੁਰੂ ਨਾਨਕ ਦੇਵ ਜੀ ਨੇ ਇਥੇ ਆਪਣੇ ਜੀਵਨ ਦੇ ਪਿਛਲੇ 17 ਸਾਲ, 5 ਮਹੀਨੇ ਅਤੇ 9 ਦਿਨ ਬਿਤਾਏ ਸਨ। ਇਹ ਪਵਿੱਤਰ ਅਸਥਾਨ ਸਿੱਖਾਂ ਦੇ ਧਰਮ ਨਾਲ ਜੁੜਿਆ ਸਥਾਨ ਹੈ।

SHOW MORE