HOME » Videos » National
Share whatsapp

ਅੱਜ 86 ਸਾਲਾਂ ਦੀ ਹੋਈ ਭਾਰਤੀ ਵਾਯੂ ਸੈਨਾ, ਦੇਖਣ ਨੂੰ ਮਿਲਿਆ ਸ਼ਾਨਦਾਰ ਏਅਰ ਸ਼ੋਅ

National | 10:28 AM IST Oct 08, 2018

ਅੱਜ ਭਾਰਤੀ ਵਾਯੂ ਸੈਨਾ ਨੇ ਸ਼ਾਨਦਾਰ 86ਵਾਂ ਸਥਾਪਨਾ ਦਿਵਸ ਮਨਾਇਆ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਹਿੰਦੌਨ ਏਅਰ ਫੋਰਸ ਸਟੇਸ਼ਨ ਵਿੱਚ ਸਥਾਪਨਾ ਦਿਵਸ ਪਰੇਡ ਦਾ ਨਜ਼ਾਰਾ ਅਦਭੁਦ ਰਿਹਾ। ਭਾਰਤੀ ਏਅਰ ਫੋਰਸ ਪਿਛਲੇ 2 ਮਹੀਨੇ ਤੋਂ ਇਸ ਦੀਆਂ ਤਿਆਰੀਆਂ ਵਿੱਚ ਜੁਟੀ ਸੀ। ਪਰੇਡ ਤੋਂ ਬਾਅਦ ਹਵਾ ਵਿੱਚ ਭਾਰਤੀ ਏਅਰ ਫੋਰਸ ਦੇ ਵੱਖ ਵੱਖ ਏਅਰ-ਕਰਾਫਟਜ ਜ਼ਰੀਏ ਏਅਰਫੋਰਸ ਜਵਾਨਾਂ ਦੇ ਕਰਤੱਬ ਦੇਖਣ ਨੂੰ ਮਿਲੇ। ਇਨ੍ਹਾਂ ਵਿੱਚ Jaguar, Bison, MiG-29, Mirage-2000, SU-30 MKI fighter jets ਅਤੇ Rudra helicoptors ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਏਅਰਕਰਾਫਟ, ਹਥਿਆਰ, ਰਡਾਰ ਤੇ ਮਿਸਾਈਲਾਂ ਪ੍ਰਦਰਸ਼ਨੀ ਲਈ ਰੱਖੀਆਂ ਗਈਆਂ।

ਭਾਰਤੀ ਏਅਰ ਫੋਰਸ ਦੇ ਮੁਖੀ ਬੀ.ਐਸ ਧਨੋਆ ਨੇ ਬਹਿਤਰੀਨ ਸੇਵਾਵਾਂ ਨਿਭਾਉਣ ਵਾਲੇ ਜਵਾਨਾਂ ਅਤੇ ਅਫ਼ਸਰਾਂ ਨੂੰ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਏਅਰ ਫੋਰਸ ਨੂੰ ਸਲਾਮ ਕੀਤਾ। ਉਨ੍ਹਾਂ ਨੇ ਟਵਿਟਰ ਤੇ ਇੱਕ ਵੀਡੀਓ ਪੋਸਟ ਕਰਕੇ ਏਅਰਫੋਰਸ ਦੇ ਸ਼ਾਨਦਾਰ ਸਫ਼ਰ ਲਈ ਵਧਾਈ ਦਿੱਤੀ।

SHOW MORE