HOME » Top Videos » National
Share whatsapp

ਸੁਰੱਖਿਆ ਦਸਤਿਆਂ ਤੇ ਪੱਥਰ ਮਾਰਨ ਵਾਲੇ 83 ਫੀਸਦ ਨੌਜਵਾਨ ਦਹਿਸ਼ਤਗਰਦ ਬਣ ਜਾਂਦੇ- ਫੌਜ

National | 06:54 PM IST Aug 02, 2019

ਫੌਜ ਦੀ ਉੱਤਰੀ ਕਮਾਂਡ 'ਚ ਚਿਨਾਰ ਕਾਰਪਸ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੇ. ਜੇ. ਐੱਸ. ਢਿੱਲੋਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਤੇ ਪੱਥਰ ਮਾਰਨ ਵਾਲੇ 83 ਫੀਸਦ ਨੌਜਵਾਨ ਦਹਿਸ਼ਤਗਰਦ ਬਣ ਜਾਂਦੇ ਹਨ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਅੱਤਵਾਦੀਆਂ ਵਲੋਂ ਘੁਸਪੈਠ 'ਤੇ ਅੱਜ ਸ੍ਰੀਨਗਰ 'ਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ।

ਉਹਨਾਂ ਕਸ਼ਮੀਰ ਦੇ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿਉਂਕਿ ਜੋ ਅੱਜ 500 ਰੁਪਏ ਲਈ ਸੁਰੱਖਿਆ ਦਸਤਿਆਂ ਤੇ ਪੱਥਰਬਾਜ਼ੀ ਕਰਦੇ ਨੇ ਉਹ ਭਵਿੱਖ ਚ ਜਾ ਕੇ ਦਹਿਸ਼ਤਗਰਦ ਬਣ ਜਾਂਦੇ ਹਨ। ਲੈਫ਼ਟੀਨੈਂਟ ਜਨਰਲ ਕੇ. ਜੇ. ਐੱਸ. ਢਿੱਲੋਂ ਨੇ ਕਸ਼ਮੀਰ 'ਚ ਸਾਰੀਆਂ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੱਥਰਬਾਜ਼ੀ ਅਤੇ ਹਿੰਸਕ ਘਟਨਾਵਾਂ 'ਚ ਸ਼ਾਮਲ ਹੋਣ ਤੋਂ ਰੋਕਣ। ਲੈਫਟੀਨੈਂਟ ਜਨਰਲ ਢਿੱਲੋਂ ਨੇ ਕਸ਼ਮੀਰ 'ਚ ਦਹਿਸ਼ਤਗਰਦੀ ਘਟਨਾਵਾਂ ਲਈ ਪਾਕਿਸਤਾਨੀ ਫੌਜ ਤੇ ISI ਨੂੰ ਜ਼ਿੰਮੇਵਾਰ ਦੱਸਿਆ ਹੈ।

ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਸੂਬਾ ਪੁਲਿਸ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਹਾਲਾਤ ਕਾਬੂ ਹੇਠ ਹਨ ਅਤੇ ਕਿਸੇ ਨੂੰ ਵੀ ਸੂਬੇ 'ਚ ਅਸ਼ਾਂਤੀ ਫੈਲਾਉਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨਾਂ 'ਚ ਨੌਜਵਾਨਾਂ ਦੀ ਭਰਤੀ ਵੀ ਘਟੀ ਹੈ ਅਤੇ ਸੂਬੇ 'ਚ ਅੱਤਵਾਦੀ ਵਿਰੁੱਧ ਫੌਜ ਦਾ ਆਪਰੇਸ਼ਨ 'ਆਲ ਆਊਟ' ਲਗਾਤਾਰ ਜਾਰੀ ਹੈ।

SHOW MORE
corona virus btn
corona virus btn
Loading