HOME » Top Videos » National
Share whatsapp

ਮਾਨ ਬੋਲੇ- ਗੋਲੀਕਾਂਡ ਤੋਂ ਬਾਅਦ ਹਰਸਿਮਰਤ ਦੇ ਦਾਦੇ ਦੇ ਘਰ ਡਾਇਰ ਨੇ ਖਾਦੀ ਰੋਟੀ

National | 06:06 PM IST Aug 02, 2019

ਲੋਕਸਭਾ ਵਿੱਚ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਬਿੱਲ 2019 ਲੋਕਸਭਾ ਵਿੱਚ ਪਾਸ ਹੋ ਗਿਆ ਹੈ। ਪਰ ਇਸ ਦੌਰਾਨ ਹਰਸਿਮਰਤ ਕੌਰ ਬਾਦਲ ਤੇ ਭਗਵੰਤ ਮਾਨ ਆਪਸ ਵਿੱਚ ਉਲ਼ਝ ਗਏ। ਦੋਵਾਂ ਵਿਚਾਲੇ ਤਿੱਖੀ ਨੋਕਝੋਕ ਹੋਈ ਤੇ ਇੱਕ ਦੂਜੇ ਤੇ ਤਿੱਖੇ ਸ਼ਬਦੀ ਵਾਰ ਕੀਤੇ।

ਭਗਵੰਤ ਮਾਨ ਨੇ ਬਹਿਤ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਵੱਲ ਹੱਥ ਕਰਕੇ ਕਿਹਾ ਕਿ ਜਰਨਲ ਡਾਇਰ ਨੇ ਜਲਿਆਂਵਾਲਾ ਬਾਗ ਗੋਲੀਕਾਂਡ ਕਰਨ ਤੋਂ ਬਾਅਦ ਇੰਨਾਂ ਦੇ ਘਰ ਬੈਠ ਕੇ ਰੋਟੀ ਖਾਦੀ ਸੀ। ਉਨ੍ਹਾਂ ਨੇ ਸਦਨ ਵਿੱਚ ਬੜੇ ਜੋਰ ਦੇ ਕੇ ਕਿਹਾ ਕਿ ਗੋਲੀਕਾਂਡ ਕਰਨ ਤੋਂ ਬਾਅਦ ਜਰਨਲ ਡਾਇਰ ਨੇ ਉਸ ਰਾਤ ਹਰਸਿਮਰਤ ਕੌਰ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਵਿੱਚ ਰਾਤ ਦਾ ਭੋਜਨ ਕੀਤਾ ਤੇ ਬਾਅਦ ਵਿੱਚ ਡਾਇਰ ਨੂੰ ਸਰੋਪ ਦਿਵਾਇਆ ਗਿਆ ਸੀ। ਇਸ ਗੱਲ ਤੇ ਜਦੋਂ ਹਰਸਿਮਰਤ ਨੇ ਵਿਰੋਧ ਜਤਾਇਆ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਇਹ ਕਿ ਇਹ ਇਤਿਹਾਸ ਹੈ। ਮਾਨ ਨੇ ਕਿਹਾ ਇਸਲਈ ਬੀਬਾ ਹਰਸਿਮਰਤ ਨੂੰ ਇਸ ਵਿਸ਼ੇ ਤੇ ਬੋਲਣ ਨਹੀਂ ਚਾਹੀਦਾ।

ਮਾਨ ਨੇ ਕਿਹਾ ਕਿ ਜਲਿਆਵਾਲਾ ਬਾਗ ਨੂੰ ਸਿਆਸੀ ਪਾਰਟੀਆਂ ਤੋ ਆਜਾਦ ਕਰਾਉਣਾ ਚਾਹੀਦਾ ਹੈ। ਇਹ ਲੋਕਾਂ ਦਾ ਹ ਤੇ ਇਸਦਾ ਚੈਅਰਮੈਨ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਲਾਉਣਾ ਚਾਹੀਦਾ।

ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜਿਸ ਊਧਮ ਸਿੰਘ ਨੇ 22 ਸਾਲ ਬਾਅਦ ਇਸ ਘਟਨਾ ਦਾ ਬਦਲਾ ਲਿਆ। ਉਸਦਾ ਕੋਈ ਸਟੈਚਿਊ ਨਹੀਂ ਹੈ। ਊਧਮ ਸਿੰਘ ਦਾ ਸਟੈਚਿਊ ਸੰਸਦ ਭਵਨ ਵਿੱਚ ਹੋਣਾ ਚਾਹੀਦਾ। ਉੱਥੇ ਹੀ ਸਾਵਰਕਰ ਨੇ ਅੰਗਰੇਜਾਂ ਤੋਂ ਡਰ ਕੇ ਮਾਫੀ ਮੰਗੀ ਤੇ ਉਸਦਾ ਸਨਮਾਨ ਦਿੱਤਾ ਜਾਂਦਾ ਹੈ। ਉਧਮ ਸਿੰਘ ਨੇ ਕੋਈ ਮਾਫੀ ਨਹੀਂ ਮੰਗੀ ਜਦਕਿ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਆਪਣੀ ਪਿਸਤੌਲ ਦੇ ਦਿੱਤੀ ਸੀ। ਇਸਦੇ ਬਾਅਦ ਊਧਮ ਸਿੰਘ ਨੇ ਕਿਹਾ ਕਿ ਉਸਨੇ ਆਪਣਾ ਬਦਲਾ ਲੈ ਲਿਆ। ਜਲਿਆਂਵਾਲਾ ਬਾਗ ਵਿੱਚ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਬਾਅਦ ਜਨਰਲ ਡਾਇਰ ਨੇ ਹਰਸਿਮਰਤ ਕੌਰ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ।

ਇਸ ਬਿੱਲ 'ਤੇ ਬੋਲਦਿਆਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਬੀਜੇਪੀ ਸਰਕਾਰ ਜਲਿਆਂਵਾਲਾ ਬਾਗ ਦਾ ਇਤਿਹਾਸ ਬਦਲਣਾ ਚਾਹੁੰਦੀਆ ਹੈ। ਕਿਉਂਕਿ ਬੀਜੇਪੀ ਕੋਲ ਦੱਸਣ ਲਈ ਕੁਝ ਵੀ ਨਹੀਂ ਹੈ ਜਦਕਿ ਹਰਸਿਮਰਤ ਕੌਰ ਬਾਦਲ ਜਲਿਆਂਵਾਲਾ ਬਾਗ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ 'ਤੇ ਹਮਲਾ ਬੋਲਿਆ। ਇਸ ਦੌਰਾਨ ਲੋਕਸਭਾ 'ਚ ਹਰਸਿਮਰਤ ਕੌਰ ਬਾਦਲ ਤੇ ਗੁਰਜੀਤ ਔਜਲਾ ਵਿਚਾਲੇ ਲੋਕਸਭਾ 'ਚ ਤਿੱਖੀ ਬਹਿਸ ਵੀ ਹੋਈ।

SHOW MORE