HOME » Top Videos » National
Share whatsapp

ਜੀਓ ਤੋਂ ਹੋਰ ਆਪਰੇਟਰ ਤੇ ਕਾਲ ਹੋਈ 6ਪੈਸੇ/ਮਿੰਟ ਮਹਿੰਗੀ, ਪਾਓ ਫ੍ਰੀ ਡਾਟਾ

National | 06:32 PM IST Oct 09, 2019

ਜੀਓ ਗਾਹਕਾਂ ਨੂੰ ਹੁਣ ਇੰਟ੍ਰਕਨੇਕਟ ਯੂਜ਼ੇਜ਼ ਚਾਰਜ ਦੇਣੇ ਪੈਣਗੇ। ਇਹ 6 ਪੈਸੇ ਹਰ ਮਿੰਟ ਦੇ ਰੇਟ ਤੇ ਲਏ ਜਾਣਗੇ। ਇਹ ਸਿਰਫ ਜੀਓ ਤੋਂ ਦੂੱਜੇ ਨੈੱਟਵਰਕ ਤੇ ਕਾਲ ਕਰਨ ਤੇ ਲਏ ਜਾਣਗੇ। ਇਹ ਰੇਟ ਅੱਜ ਤੋਂ ਲਾਗੂ ਹੋਣਗੇ। ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਅੱਜ ਇਹ ਦੱਸਿਆ ਗਿਆ। "ਜੀਓ ਦੇ ਹਰ ਰਿਚਾਰਜ 'ਤੇ ਅੱਜ ਤੋਂ ਲਾਗੂ ਆਈ ਯੂ ਸੀ ਰੇਟ ਤੇ 6 ਪੈਸੇ ਹਰ ਮਿੰਟ ਦੇ ਹਿਸਾਬ ਨਾਲ ਪੈਸੇ ਚਾਰਜ ਕੀਤੇ ਜਾਣਗੇ। ਇਹ ਆਈ ਯੂ ਸੀ ਟਾਪ-ਅਪ ਵਾਊਚਰ ਰਾਹੀਂ ਕੀਤਾ ਜਾਵੇਗਾ ਉਸ ਸਮੇਂ ਤੱਕ ਜੱਦੋਂ ਤੱਕ ਟਰਾਈ (TRAI) ਜ਼ੀਰੋ ਟਰਮੀਨੇਸ਼ਨ ਚਾਰਜ ਲਾਗੂ ਨਹੀਂ ਕਰਦੀ। ਇਹ ਤਾਰੀਖ ਇਸ ਸਮੇਂ 1 ਜਨਵਰੀ, 2020 ਹੈ," ਕੰਪਨੀ ਨੇ ਬਿਆਨ ਵਿੱਚ ਕਿਹਾ।

ਬਿਆਨ ਵਿੱਚ ਕੰਪਨੀ ਨੇ ਕਿਹਾ ਜੀਓ ਤੋਂ ਜੀਓ, ਇਨਕਮਿੰਗ ਕਾਲ, ਜੀਓ ਤੋਂ ਲੈਂਡਲਾਈਨ ਕਾਲ ਤੇ ਵਟਸਐਪ ਜਾਂ ਫੇਸਟਾਇਮ ਵਰਗੇ ਪਲੇਟਫਾਰਮ ਜ਼ਰੀਏ ਕੀਤੀਆਂ ਕਾਲਾਂ ਤੇ ਇਹ ਚਾਰਜ ਨਹੀਂ ਲੱਗੇਗਾ।

ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜੀਓ ਵੱਲੋਂ ਆਈ ਯੂ ਸੀ ਟਾਪ-ਅਪ ਵਾਊਚਰ ਦੀ ਰਕਮ ਬਰਾਬਰ ਵਾਧੂ ਨੈੱਟ ਡੇਟਾ ਦਿੱਤਾ ਜਾਵੇਗਾ। ਪੋਸਟ-ਪੇਡ ਗਾਹਕਾਂ ਨੂੰ ਵੀ 6 ਪੈਸੇ ਹਰ ਮਿੰਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ ਤੇ ਪਾਲਣ ਮੁਤਾਬਿਕ ਫ੍ਰੀ ਡਾਟਾ ਵੀ ਦਿੱਤਾ ਜਾਵੇਗਾ।

"ਇਸ ਕਦਮ ਨਾਲ ਗਾਹਕਾਂ ਤੇ ਈ ਯੁਈ ਸੀ ਵਧਾਉਣ ਦਾ ਕੋਈ ਅਸਰ ਨਹੀਂ ਪਵੇਗਾ," ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ।

ਇਹ ਚਾਰਜ ਉਦੋਂ ਤੱਕ ਜਾਰੀ ਰਹੇ ਗਏ ਜੱਦ ਤੱਕ ਟਰਾਈ ਇਹ ਚਾਰਜ ਖਤਮ ਨਹੀਂ ਕਰ ਦਿੰਦੀ।


SHOW MORE