HOME » Videos » National
Share whatsapp

ਗਲੀ ਦੇ ਕੁੱਤਿਆਂ ਨੇ ਬਚਾਈ ਨਵੀਂ ਜੰਮੀ ਬੱਚੀ ਦੀ ਜਾਨ

National | 07:03 PM IST Jul 19, 2019


  • ਰੋਜ਼ਾਨਾ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਕਰ ਕੇ ਦੇਸ਼ ਦੇ ਹਾਲਾਤ ਅਜਿਹੇ ਬਣ ਗਏ ਜਾਪਦੇ ਹਨ ਕਿ ਕੁੜੀਆਂ ਪ੍ਰਤੀ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ। ਇੱਕ ਹੋਰ ਅਜਿਹੀ ਘਟਨਾ ਹਰਿਆਣਾ ਦੇ ਕੈਥਲ ਚ ਵੇਖਣ ਨੂੰ ਮਿਲੀ ਜਿੱਥੇ ਇੱਕ ਮਾਂ ਨੇ ਆਪਣੀ ਨਵੇਂ ਜੰਮੀ ਬੱਚੀ ਨੂੰ ਜਨਮ ਦਿੰਦਿਆਂ ਹੀ ਨਾਲੇ ਚ ਸਿੱਟ ਦਿੱਤਾ। ਘਟਨਾ ਸੀ ਸੀ ਟੀ ਵੀ ਕੈਮਰੇ ਚ ਕੈਦ ਹੋ ਗਈ। ਇਸ ਫੁਟੇਜ ਚ ਜੋ ਅੱਗੇ ਦੇਖਣ ਨੂੰ ਮਿਲਿਆ ਉਹ ਬਹੁਤ ਹੈਰਾਨ ਕਰਨ ਵਾਲਾ ਤੇ ਕਿਸੇ ਰੱਬੀ ਚਮਤਕਾਰ ਤੋਂ ਘੱਟ ਨਹੀਂ ਸੀ।
    ਨਾਲ਼ੇ ਚੋ ਬੱਚੀ ਜੋ ਇੱਕ ਪਲਾਸਟਿਕ ਦੇ ਲਿਫ਼ਾਫ਼ੇ ਚ ਸਿੱਟੀ ਗਈ ਸੀ ਉਸ ਨੂੰ ਹੋਰ ਕੋਈ ਨਹੀਂ ਗਲੀ ਦੇ ਕੁੱਤਿਆਂ ਨੇ ਨਾ ਸਿਰਫ਼ ਬਾਹਰ ਕੱਢਿਆ ਪਰ ਗਲੀ ਚ ਸ਼ੋਰ ਮਚਾ ਕੇ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਇਆ। ਕਈ ਇਨਸਾਨਾਂ ਵਿੱਚ ਚਾਹੇ ਨਹੀਂ ਪਰ ਇਨ੍ਹਾਂ ਕੁੱਤਿਆਂ ਚ ਇਨਸਾਨੀਅਤ ਦਾ ਜ਼ਰੂਰ ਇਹਸਾਸ ਹੁੰਦਾ ਹੈ। ਜਾਕੋ ਰਾਖੇ ਸਾਂਈਂਆ ਮਾਰ ਸਕੇ ਨਾ ਕੋਈ।


ਕੈਥਲ ਦੇ ਡੋਗਰਾ ਗੇਟ ਤੇ ਸਵੇਰੇ 4 ਵਜੇ ਦੇ ਕਰੀਬ ਇੱਕ ਔਰਤ ਨੇ ਇਸ ਬੱਚੀ ਨੂੰ ਪਾਲੀਥੀਨ ਦੇ ਲਿਫ਼ਾਫ਼ੇ ਚ ਬੰਦ ਕਰ ਕੇ ਗੰਦੇ ਨਾਲੇ ਚ ਸਿੱਟ ਦਿੱਤਾ। ਗਲੀ ਦੇ ਕੁੱਤਿਆਂ ਨੇ ਲਿਫ਼ਾਫ਼ਾ ਬਾਹਰ ਕੱਢ ਕੇ ਉਸ ਨੂੰ ਖ਼ੋਲ ਦਿੱਤਾ ਤੇ ਸ਼ੋਰ ਮਚਾ ਕੇ ਲੋਕਾਂ ਨੂੰ ਕੱਠਾ ਕਰ ਲਿਆ। ਬੱਚੀ ਨੂੰ ਕੈਥਲ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

ਡਾਕਟਰ ਦਿਨੇਸ਼ ਕੰਸਲ, ਕੈਥਲ ਦੇ ਪੀ ਐੱਮ ਓ, ਨੇ ਦੱਸਿਆ ਕਿ ਬੱਚੀ ਦਾ ਵਜ਼ਨ 1100 ਗਰਾਮ ਹੈ ਤੇ ਡਾਕਟਰਾਂ ਦੀ ਇੱਕ ਟੀਮ ਉਸ ਦਾ ਇਲਾਜ ਕਰ ਰਹੀ ਹੈ। ਸਿਹਤਮੰਦ ਹੋਣ ਤੋਂ ਬਾਅਦ ਬੱਚੀ ਨੂੰ ਬਾਲ ਸੁਰੱਖਿਆ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉੱਥੋਂ ਉਸ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਜਾਵੇਗਾ। ਉਸ ਤੋਂ ਬਾਅਦ ਉਸ ਨੂੰ ਗੋਦ ਲੈਣ ਦੇ ਚਾਹਵਾਨ ਗੋਦ ਲੈ ਸਕਦੇ ਹਨ।

SHOW MORE