HOME » Top Videos » National
Share whatsapp

ਗਾਂ ਨੇ 3 ਸਾਲਾ ਬੱਚੇ 'ਤੇ ਕੀਤਾ ਹਮਲਾ, ਦਾਦੀ ਨੇ ਆਪਣੀ ਜਾਨ ਦੇ ਕੇ ਪੋਤਾ ਬਚਾਇਆ

National | 01:14 PM IST Aug 05, 2019

ਰਾਜਧਾਨੀ ਲਖਨਊ ਦੇ ਰਾਜਾਜੀਪੁਰ ਥਾਣਾ ਇਲਾਕੇ ਦੇ ਸਪਨਾ ਕਾਲੋਨੀ ਵਿੱਚ ਬੀਤੇ ਬੁੱਧਵਾਰ ਬਜ਼ਰੁਗ ਮਹਿਲਾ ਉੱਤੇ ਗਾਂ ਦੇ ਹਮਲੇ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਇੱਕ ਮਾਸੂਮ ਉੱਤੇ ਗਾਂ ਨੇ ਹਮਲਾ ਕਰ ਦਿੱਤਾ ਤੇ ਜਿਸਨੂੰ ਬਚਾਉਣ ਲਈ ਇੱਕ ਬਜ਼ਰੁਗ ਮਹਿਲਾ ਸਾਹਮਣੇ ਆਈ। ਬਚਾਉਣ ਦੀ ਕੋਸ਼ਿਸ਼ ਕਰ ਰਹੀ ਇਸ ਬਜ਼ਰੁਗ ਮਹਿਲਾ ਨੂੰ ਗਂ ਨੇ ਪਲਟ ਕੇ ਸੁੱਟਿਆ। ਇੰਨਾ ਹੀ ਨਹੀਂ ਗਾਂ ਨੇ ਔਰਤ ਨੂੰ ਖੁਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਸ਼ੋਰ ਸੁਣ ਕੇ ਪਹੁੰਚੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਗਾਂ ਨੂੰ ਖਦੇੜਿਆ। ਕੇਜੀਐਮਯੂ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਸਪਨਾ ਕਾਲੋਨੀ ਦੇ ਸੀ ਬਲਾਕ ਨਿਵਾਸੀ ਵਿਮਲਾ ਸਿੰਘ(70) ਨੇ ਬੁੱਧਵਾਰ ਰਾਤ ਤਿੰਨ ਸਾਲਾ ਪੋਤੇ ਵਿਸ਼ੂ ਨੂੰ ਘਰ ਦੇ ਬਾਹਰ ਖੇਡਾ ਰਹੀ ਸੀ। ਇਸ ਦੌਰਾਨ ਇੱਕ ਗਾਂ ਵਿਸ਼ੂ ਵੱਲ ਤੇਜੀ ਨਾਲ ਆਉਣ ਲੱਗੀ। ਪੋਤੇ ਦੇ ਗੋਦ ਵਿੱਚ ਲੈ ਕੇ ਭੱਜੀ ਵਿਮਲਾ ਨੂੰ ਗਾਂ ਨੇ ਦੌੜਾ ਦਿੱਤਾ ਤੇ ਸਿੰਗ ਮਾਰ ਕੇ ਡੇਗ ਦਿੱਤਾ। ਬਜ਼ਰੁਗ ਨੇ ਪੋਤੇ ਨੂੰ ਦੂਰ ਕਰਨ ਦੇ ਨਾਲ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ।

ਲੋਕਾਂ ਦੇ ਆਉਣ ਤੋਂ ਪਹਿਲਾਂ ਹੀ ਗਾਂ ਨੇ ਸਿੰਗ ਤੇ ਖੁਰ ਮਾਰ ਕੇ ਬਜ਼ਰੁਗ ਨੂੰ ਲਹੂ ਲੁਹਾਨ ਕਰ ਦਿੱਤਾ। ਚੀਖਾਂ ਸੁਣ ਤੋਂ ਬਾਅਦ ਲੋਕਾਂ ਨੇ ਕਿਸੇ ਤਰ੍ਹਾਂ ਗਾਂ ਨੂੰ ਖਦੇੜਿਆ ਤੇ ਜਖਮੀਆਂ ਨੂੰ ਨਿੱਜੀ ਹਸਪਤਾਲ ਲੈ ਗਏ। ਡਾਕਟਰਾਂ ਨੇ ਹਾਲਤ ਨਾਜੁਕ ਦੇਖਦੇ ਹੋਏ ਟ੍ਰਾਮਾ ਸੇਂਟਰ ਰੈਫਰ ਕਰ ਦਿੱਤਾ। ਇਸ ਦੌਰਾਨ ਬਜ਼ਰੁਗ ਔਰਤ ਦੀ ਮੌਤ ਹੋ ਗਈ।

SHOW MORE
corona virus btn
corona virus btn
Loading