HOME » Videos » National
Share whatsapp

ਕਬਾੜ ਚੋਂ ਬਣਾਈ ਲਗਜ਼ਰੀ ਏ ਸੀ ਬੱਸ, ਬੱਸ 'ਚ ਗਰਮੀ ਨਾਲ ਬੇਹੋਸ਼ ਹੋਏ ਬਜ਼ੁਰਗ ਨੂੰ ਵੇਖ ਕੇ ਆਇਆ ਸੀ ਆਇਡੀਆ

National | 02:45 PM IST Dec 04, 2018

Pardeep Sahu

ਹਰਿਆਣਾ ਚਰਖੀ ਦਾਦਰੀ ਵਿੱਚ ਇਕ ਕਿਸਾਨ ਦੇ ਪੁੱਤ ਨੇ ਉਹ ਕਰ ਦਿਖਾਇਆ ਜੋ ਅਸੀਂ ਸੋਚ ਵੀ ਨਹੀਂ ਸਕਦੇ। ਉਹ ਕਹਿੰਦੇ ਹਨ ਕਿ ਸੱਚੀ ਮਿਹਨਤ ਅਤੇ ਲਗਨ ਹੋਵੇ ਤਾਂ ਬੰਦਾ ਕੀ ਨਹੀਂ ਕਰ ਸਕਦਾ। ਬੱਸ ਗੱਲ ਇਹ ਹੈ ਕਿ ਉਸ ਨੂੰ ਹਾਸਲ ਕਰਨ ਲਈ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ। ਕੁੱਝ ਅਜਿਹਾ ਹੀ ਸਾਬਿਤ ਕੀਤਾ ਚਰਖੀ ਦਾਦਰੀ ਦੇ ਪਿੰਡ ਮੌੜੀ ਨਿਵਾਸੀ ਕਿਸਾਨ ਰਾਜਪਾਲ ਦੇ ਪੁੱਤਰ ਅਮਿਤ ਫੌਗਾਟ ਨੇ। 21 ਸਾਲਾ ਇਹ ਨੌਜਵਾਨ ਬੀ ਕੋਮ ਦੀ ਪੜ੍ਹਾਈ ਕਰ ਰਿਹਾ ਹੈ। ਅਮਿਤ ਨੇ ਰੋਡਵੇਜ ਦੀ ਖਟਾਰਾ ਬੱਸ ਨੂੰ ਪਾਵਰ ਸੇਵਿੰਗ ਮਾਡਲ ਦੇਂਦੇ ਹੋਏ ਆਧੁਨਿਕ ਸੁਵਿਧਾਵਾਂ ਵਾਲੀ ਐਮਬੂਲੈਂਸ ਚ ਤਬਦੀਲ ਕਰ ਦਿੱਤਾ।

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਐਵਾਰਡ ਨਾਲ ਸਨਮਾਨਿਤ ਅਮਿਤ ਕੁੱਝ ਕਰਨਾ ਚਾਹੁੰਦਾ ਹੈ। ਅਮਿਤ ਨੇ ਗਰਮੀ ਤੋਂ ਪ੍ਰੇਸ਼ਾਨ ਬਜ਼ੁਰਗ ਨੂੰ ਜਦੋਂ ਰੋਡਵੇਜ ਬੱਸ 'ਚ ਬੇਹੋਸ਼ ਹੁੰਦੇ ਹੋਏ ਦੇਖਿਆ ਤਾਂ ਉਸ ਨੇ ਮਨ ਬਣਾ ਲਿਆ ਕਿ ਉਹ ਹਰਿਆਣਾ ਪਰਿਵਹਨ ਨਿਗਮ ਨੂੰ ਘੱਟ ਪੈਸਿਆਂ 'ਚ ਬੱਸ ਬਣਾ ਕੇ ਦਵੇਗਾ। ਇਸ ਤੋਂ ਬਾਅਦ ਅਮਿਤ ਨੇ 2 ਲੱਖ ਦੀ ਖਟਾਰਾ ਬੱਸ ਖਰੀਦੀ ਅਤੇ ਉਸ ਨੂੰ 8 ਲੱਖ ਰੁਪਏ 'ਚ ਆਧੁਨਿਕ ਸੁਵਿਧਾਵਾਂ ਵਾਲੀ ਬੱਸ 'ਚ ਤਬਦੀਲ ਕਰ ਦਿੱਤਾ। ਇਸ ਬੱਸ 'ਚ ਤੁਹਾਨੂੰ ਸੀਸੀਟੀਵੀ ਕੈਮਰੇ, ਜੀਪੀਐਸ ਸਿਸਟਮ, ਵਾਏਫ਼ਏ, ਐਲਈਡੀ ਟੀਵੀ, ਚਾਰਜਰ ਲਗਾਏ ਗਏ। ਉੱਥੇ ਹੀ ਇਸ ਦੇ ਪਿੱਛੇ 6 ਸਟਰੈਚਰ ਲਗਾਏ ਗਏ ਹਨ।

ਡੀਜ਼ਲ ਖਪਤ ਨੂੰ ਘਟਾਉਣ ਲਈ ਲਗਾਈ ਸੋਲਰ ਪਲੇਟ

ਰੋਡਵੇਜ ਬੱਸਾਂ ਚ ਡੀਜ਼ਲ ਦੀ ਖਪਤ ਘੱਟ ਅਮਿਤ ਨੇ ਬੱਸ ਦੀ ਛੱਤ ਤੇ ਸੋਲਰ ਪਲੇਟ ਲਗਾਈ ਹੈ। ਬੱਸ ਚ ਲਗੀਆਂ 8 ਬੈਟਰੀਆਂ ਘੱਟੋ-ਘੱਟ ਦੋ ਘੰਟਿਆਂ ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀਆਂ ਹਨ ਜਿਸ ਨਾਲ ਬੱਸ ਚ ਮੌਜੂਦ ਏਸੀ, ਐੱਲਈਡੀ, ਕੈਮਰੇ ਅਤੇ ਬਾਕੀ ਚੀਜਾਂ 24 ਘੰਟੇ ਚੱਲ ਸਕਦੀਆਂ ਹਨ। ਇਸ ਨਾਲ ਡੀਜ਼ਲ ਦੀ ਖਪਤ ਘਟੇਗੀ।

ਬੱਸ 'ਚ ਕੀ-ਕੀ ਹੈ ਖ਼ਾਸ

ਇਸ ਬੱਸ 'ਚ ਤੁਹਾਨੂੰ ਸੀਸੀਟੀਵੀ ਕੈਮਰੇ, ਜੀਪੀਐਸ ਸਿਸਟਮ, ਵਾਏਫ਼ਏ, ਐਲਈਡੀ ਟੀਵੀ, ਚਾਰਜਰ ਲਗਾਏ ਗਏ। ਉੱਥੇ ਹੀ ਇਸ ਦੇ ਪਿੱਛੇ 6 ਸਟਰੈਚਰ ਲਗਾਏ ਗਏ ਹਨ। ਇਸ ਦੇ ਨਾਲ ਹੀ ਰੋਡਵੇਜ ਬੱਸਾਂ 'ਚ ਡੀਜ਼ਲ ਦੀ ਖਪਤ ਘੱਟ ਅਮਿਤ ਨੇ ਬੱਸ ਦੀ ਛੱਤ ਤੇ ਸੋਲਰ ਪਲੇਟ ਲਗਾਈ ਹੈ। ਬੱਸ ਚ ਲਗੀਆਂ 8 ਬੈਟਰੀਆਂ ਘੱਟੋ-ਘੱਟ ਦੋ ਘੰਟਿਆਂ ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀਆਂ ਹਨ।

 

SHOW MORE