HOME » Videos » National
Share whatsapp

ਮੋਦੀ ਖਿਲਾਫ਼ ਮਮਤਾ ਨੇ ਲਾਇਆ ਮੋਰਚਾ

National | 07:15 AM IST Feb 04, 2019

ਕੋਲਕਾਤਾ ਵਿੱਚ ਸਿਆਸਤ ਦਾ ਹਾਈਵੋਲਟੇਜ ਡਰਾਮਾ ਜਾਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਚ ਦੇਰ ਰਾਤ ਤੋਂ ਮੈਟਰੋ ਚੈਨਲ ਨੇੜੇ ਧਰਨੇ ਤੇ ਬੈਠੇ ਹਨ। ਦਰਅਸਲ ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਲਪੇਟ ਵਿੱਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਵੀ ਆ ਗਏ ਹਨ।

ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕੀ ਸੀ.ਬੀ.ਆਈ ਦੀ ਟੀਮ ਰਾਜੀਵ ਕੁਮਾਰ ਤੋਂ ਪੁੱਛ ਗਿੱਛ ਕਰਨ ਓਹਨਾਂ ਦੇ ਘਰ ਪਹੁੰਚ ਗਈ ਪਰ ਪੱਛਮ ਬੰਗਾਲ ਦੀ ਪੁਲਿਸ ਨੇ ਸੀਬੀਆਈ ਦੀ ਟੀਮ ਨੂੰ ਵਿਚਾਲੇ ਹੀ ਰੋਕ ਲਿਆ ਅਤੇ ਸੀਬੀਆਈ ਦੇ ਕੁਝ ਅਧਿਕਾਰੀਆਂ ਨੂੰ ਵੀ ਹਿਰਾਸਤ ਚ ਲੈ ਲਿਆ। ਉਸਤੋਂ ਬਾਅਦ ਸੀ.ਐੱਮ ਮਮਤਾ ਬੈਨਰਜੀ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਤੇ ਜੰਮਕੇ ਭੜਾਸ ਕੱਢੀ ਅਤੇ ਧਰਨੇ ਤੇ ਬੈਠ ਗਏ। ਉੱਥੇ ਹੀ ਬੀਜੇਪੀ ਮਮਤਾ ਬੈਨਰਜੀ ਦੇ ਇਲਜ਼ਾਮਾਂ ਨੂੰ ਨਕਾਰ ਰਹੀ ਹੈ। ਬੀਜੇਪੀ ਮੁਤਾਬਿਕ ਸੀਬੀਆਈ ਵੱਲੋਂ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਹੋ ਰਹੀ ਹੈ। ਉਧਰ ਮਮਤਾ ਬੈਨਰਜੀ ਨੂੰ ਵਿਰੋਧੀ ਧਿਰਾਂ ਦਾ ਸਾਥ ਵੀ ਮਿਲ ਰਿਹਾ ਹੈ।

SHOW MORE