HOME » Top Videos » National
Share whatsapp

ਪਤੀ ਨੇ ਪਤਨੀ ਨੂੰ ਮਾਰੀ ਗੋਲੀ, CCTV 'ਚ ਕੈਦ ਹੋਈ ਪੂਰੀ ਘਟਨਾ

National | 08:58 AM IST Sep 16, 2019

ਹਰਿਆਣਾ ਦੇ ਯੁਮਨਾਗਰ ਵਿੱਚ ਪਤੀ ਨੇ ਆਪਣੀ ਹੀ ਪਤਨੀ ਨੂੰ ਗੋਲੀ ਮਾਰ ਦਿੱਤੀ। ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਜਿਹੀ ਗੱਲ ਦੇ ਤਕਰਾਰ ਤੋਂ ਬਾਅਦ ਦੋਨਾਂ ਵਿੱਚ ਝਗੜਾ ਹੋਇਆ। ਇਸ ਦੌਰਾਨ ਇਸ ਸਖਸ਼ ਨੇ ਆਪਮਈ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਰਨਾਲ ਜਿਲੇ ਦੀ ਰਹਿਣ ਵਾਲੀ ਹੈ। ਉਸਦਾ ਆਪਣੇ ਪਤੀ ਨਾਲ ਕੋਰਟ ਵਿੱਚ ਤਲਾਕ ਦਾ ਕੇਸ ਚੱਲ਼ ਰਿਹਾ ਹੈ। ਉਹ ਆਪਣੇ ਦੋਸਤ ਨਾਲ ਯਮੁਨਾਨਗਰ ਆਈ ਹੋਈ ਸੀ। ਪੀੜਤਾ ਆਪਣੇ ਪਤੀ ਨੂੰ ਛੱਡ ਤੇ ਆਪਣੀ ਦੋਸਤ ਨਾਲ ਯਮੁਨਾਨਗਰ ਵਿੱਚ ਰਹਿ ਰਹੀ ਸੀ। ਹਲਾਂਕਿ ਕਿ ਇਹ ਤਿੰਨੋਂ ਹੀ ਯਮੁਨਾਨਗਰ ਵਿੱਚ ਰਹਿਣ ਵਾਲੇ ਹਨ। ਸ਼ਨੀਵਾਰ ਦੀ ਰਾਤ ਨੂੰ ਨਰੇਸ਼ ਆਪਣੀ ਪਤਨੀ ਤੋਂ ੜਾਤ ਨੂੰ ਮਿਲਣ ਦੇ ਲਈ ਪਹੁੰਚਿਆ ਤੇ ਦੋਨੋਂ ਦੇ ਵਿੱਚ ਵਿੱਚ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਰਹੀ।

ਪਤਨੀ ਨਹੀਂ ਮੰਨੀ ਤਾਂ-

ਜਦੋਂ ਪਤਨੀ ਨੇ ਪਤੀ ਨਾਲ ਗੱਲ ਨਹੀਂ ਮੰਨੀ ਤਾਂ ਮੁਲਜ਼ਮ ਸਖਸ਼ ਨੇ ਆਪਣੀ ਪੇਂਟ ਵਿੱਚ ਲਕੇ ਰੱਖੇ ਪਿਸਟਲ ਨੂੰ ਕੱਢਿਆ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਦੇ ਹੀ ਮਹਿਲਾ ਜ਼ਮੀਨ 'ਤੇ ਡਿੱਗ ਗਈ ਤੇ ਮੁਲਜ਼ਮ ਨਰੇਸ਼ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਦੇ ਦੋਸਤ ਨੇ ਤੁਰੁੰਤ ਉਸਨੂੰ ਚੁੱਕਿਆ ਤੇ ਨਿੱਜੀ ਹਸਪਤਾਲ ਵਿੱਚ ਲੈ ਕੇ ਪਹੁੰਚ ਗਿਆ।

ਆਈਸੀਯੂ ਵਿੱਚ ਹੈ ਪੀੜਤਾ-

ਪੀੜਤਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ੍ਹ ਰਹੀ ਹੈ। ਉੱਥੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਦੇ ਦੋਸਤ ਦੇ ਬਿਆਨ ਉੱਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਲਾਂਕਿ ਗੋਲੀ ਮਹਿਲਾ ਦੇ ਮੌਢੇ ਤੇ ਲੱਗੀ ਸੀ ਪਰ ਉਸਦੇ ਬਾਵਜੂਦ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸਨੂੰ ਇਲਾਜ਼ ਦੇ ਲਈ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ।

SHOW MORE