HOME » Top Videos » National
Share whatsapp

ਕੂੜੇ ਦੇ ਢੇਰ ਤੋਂ ਟੁਕੜਿਆਂ ਵਿਚ ਮਿਲੇ ਕਰੋੜਾਂ ਰੁਪਏ, ਪੁਲਿਸ 21 ਬੋਰੀਆਂ ਵਿਚ ਭਰ ਕੇ ਲਿਆਈ

National | 05:42 PM IST Apr 05, 2019

ਹਰਿਆਣਾ ਦੇ ਪਿੰਜੌਰ ਵਿਚ ਪੁਲਿਸ ਨੇ ਕਰੋੜਾਂ ਰੁਪਏ ਦੀ ਸੜੀ-ਗਲੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ 21 ਬੋਰੀਆਂ ਵਿਚ ਭਰ ਕੇ ਇਹ ਕਰੰਸੀ ਲਿਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਰੰਸੀ ਦਾ ਭਾਰ ਇਕ ਟਨ ਦੇ ਕਰੀਬ ਹੈ। ਇਹ ਕੂੜੇ ਦੇ ਢੇਰ ਕੋਲੋਂ ਬਰਾਮਦ ਕੀਤੀ ਗਈ ਹੈ। ਪੰਚਕੂਲਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਜੌਰ ਇਲਾਕੇ ਵਿਚ 21 ਬੋਰਿਆਂ ਵਿਚ ਕਰੋੜਾਂ ਰੁਪਏ ਦੀ ਕਰੰਸੀ ਦੇ ਛੋਟੇ-ਛੋਟੇ ਟੁਕੜੇ ਕਰ ਕੇ ਸੁੱਟਿਆ ਗਿਆ ਹੈ।

ਇਸ ਤੋਂ ਬਾਅਦ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਤੇ ਬੋਰੀਆਂ ਵਿਚ ਭਰੀ ਕਰੰਸੀ ਨੂੰ ਥਾਣੇ ਲੈ ਕੇ ਆਈ। ਦੇਖਣ ਵਿਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਵਿਚ 10, 20, 50, 100 ਤੇ 500 ਰੁਪਏ ਦੇ ਨੋਟ ਹਨ। ਇਨ੍ਹਾਂ ਨੋਟਾਂ ਦੇ ਛੋਟੇ-ਛੋਟੇ ਟੁਕੜੇ ਕੀਤੇ ਗਏ ਹਨ। ਫ਼ਿਲਹਾਲ ਇਹ ਪੈਸੇ ਕਿਥੋਂ ਆਏ ਤੇ ਕਿਨ੍ਹੇ ਸੁੱਟੇ, ਇਸ ਬਾਰੇ ਕੋਈ ਪਤਾ ਨਹੀਂ ਲੱਗਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਚਿੱਠੀ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

SHOW MORE