HOME » Videos » National
Share whatsapp

ਮੋਦੀ ਨੂੰ ਹੁਣ ਕੈਪਟਨ ਦੀ ਦੇਸ਼ ਭਗਤੀ 'ਤੇ ਸ਼ੱਕ, ਕਿਹਾ, ਕਾਂਗਰਸ ਦੇ ਦਬਾਅ ਅੱਗੇ ਝੁਕੇ ਕੈਪਟਨ

National | 01:47 PM IST Apr 14, 2019

ਜਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮ 'ਚ ਕੈਪਟਨ ਅਮਰਿੰਦਰ ਦੀ ਗ਼ੈਰਹਾਜ਼ਰੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਵਾਰ ਕੀਤਾ ਹੈ। ਉਨ੍ਹਾਂ ਨੇ ਕਾਂਗਰਸ 'ਤੇ ਸ਼ਤਾਬਦੀ ਸਮਾਗਮ ਦਾ ਸਿਆਸੀਕਰਨ ਕਰਨ ਦੇ ਇਲਜ਼ਾਮ ਲਾਏ। PM ਨੇ ਕਿਹਾ ਕਿ ਕੈਪਟਨ, ਕਾਂਗਰਸ ਪਰਿਵਾਰ ਦੀ ਭਗਤੀ 'ਚ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਉਹ ਕੈਪਟਨ ਨੂੰ ਕਾਫੀ ਸਮੇਂ ਤੋਂ ਜਾਣਦੇ ਹਨ ਪਰ ਕਾਂਗਰਸ ਨੇ ਕੈਪਟਨ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਉਹ ਦੇਸ਼ ਭਗਤੀ ਦੀ ਥਾਂ ਕਾਂਗਰਸ ਪਰਿਵਾਰ ਨੂੰ ਪਹਿਲ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿਚ ਸਾਂਝਾ ਸਮਾਗਮ ਸੀ, ਇਹ ਕਿਸੇ ਸਿਆਸੀ ਪਾਰਟੀ ਦਾ ਨਹੀਂ। ਇਸ ਵਿਚ ਉਪ ਰਾਸ਼ਟਰਪਤੀ ਪੁੱਜੇ ਸਨ ਪਰ ਇਸ ਸੂਬੇ (ਪੰਜਾਬ) ਦੇ ਮੁੱਖ ਮੰਤਰੀ ਨੇ ਇਸ ਵਿਚ ਸ਼ਾਮਲ ਹੋਣਾ ਜ਼ਰੂਰੀ ਨਾ ਸਮਝਿਆ। ਇਹ ਕਾਂਗਰਸ ਪਰਿਵਾਰ ਦੇ ਦਬਾਅ ਕਾਰਨ ਹੋਇਆ ਹੈ।

SHOW MORE