HOME » Videos » National
Share whatsapp

ਤਨਖ਼ਾਹ ਮੰਗਣ 'ਤੇ ਨੌਜਵਾਨਾਂ ਵੱਲੋਂ ਸੈਲੂਨ ਵਿਚ ਕੰਮ ਕਰਦੀ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

National | 03:13 PM IST May 13, 2019

ਗ੍ਰੇਟਰ ਨੋਇਡਾ ਵਿਚ ਕੁਝ ਨੌਜਵਾਨਾਂ ਵੱਲੋਂ ਇਕ ਲੜਕੀ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਕੁਝ ਨੌਜਵਾਨਾਂ ਨੇ ਅਚਾਨਕ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਗ੍ਰੇਟਰ ਨੋਇਡਾ ਦੀ ਕੌਸ਼ੱਲਿਆ ਰੈਜ਼ੀਡੈਂਸੀ ਕੋਲ ਦਾ ਹੈ।

ਕਾਲਜ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਇਕ ਲੜਕੀ ਨੂੰ ਬੇਰਹਿਮੀ ਨਾਲ ਕੁੱਟਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਸੈਲੂਨ 'ਚ ਕੰਮ ਕਰਨ ਵਾਲੀ ਲੜਕੀ ਨੇ ਕਿਹਾ ਕਿ ਜਦੋਂ ਉਸ ਨੇ ਆਪਣੀ ਤਨਖ਼ਾਹ ਮੰਗੀ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਲੜਕੇ ਲੜਕੀ ਨੂੰ ਜ਼ਮੀਨ 'ਤੇ ਲਿਟਾ ਤੇ ਕੁੱਟ ਰਹੇ ਹਨ। ਲੜਕੀ ਚੀਕਾਂ ਮਾਰ ਰਹੀ ਹੈ ਪਰ ਉੱਥੇ ਮੌਜੂਦ ਹੋਰ ਲੜਕਿਆਂ ਵਿਚੋਂ ਕਿਸੇ ਨੇ ਵੀ ਉਸ ਨੂੰ ਛੁਡਾਉਣ ਦੀ ਹਿੰਮਤ ਨਹੀਂ ਕੀਤੀ। ਫਿਲਹਾਲ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੇ ਲੜਕੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬਲਾਤਕਾਰ ਦੀ ਕੋਸ਼ਿਸ਼ ਦੀ ਵੀ ਧਾਰਾ ਲਾਈ ਹੈ।

SHOW MORE