HOME » Top Videos » National
Share whatsapp

NIA ਨੇ Gangster Tillu ਤਾਜਪੁਰੀਆ ਤੇ Neeraj Bawana ਦੇ ਘਰ 'ਤੇ ਮਾਰਿਆ ਛਾਪਾ

National | 03:03 PM IST Sep 12, 2022

Big Action Of NIA Against Gangsters:  ਪੰਜਾਬ, ਹਰਿਆਣਾ ਦੇ ਨਾਲ- ਨਾਲ ਦਿੱਲੀ 'ਚ ਵੀ NIA ਦੀ ਤਾਬੜਤੋੜ ਰੇਡ ਜਾਰੀ ਹੈ। ਗੈਂਗਸਟਰ ਟਿੱਲੂ ਤਾਜਪੁਰੀਆ ਤੇ ਗੈਂਗਸਟਰ ਨੀਰਜ ਬਵਾਨਾ ਦੇ ਘਰ 'ਤੇ ਵੀ ਰੇਡ ਕੀਤੀ ਹੈ। ਬਵਾਨਾ ਦੀ ਪ੍ਰਾਪਰਟੀ ਵੀ ਜਾਂਚ ਦੇ ਘੇਰੇ 'ਚ ਹੈ। ਬਵਾਨਾ ਦੇ ਪਰਿਵਾਰ ਵਾਲਿਆਂ ਦੇ ਫੋਨ ਵੀ ਜ਼ਬਤ ਕੀਤੇ ਗਏ ਨੇ। ਕਈ ਹੋਰ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਵੀ ਰੇਡ ਜਾਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰਸ ਖਿਲਾਫ਼ NIA ਦਾ ਵੱਡਾ ਐਕਸ਼ਨ ਜਾਰੀ ਹੈ। NIA ਵੱਲੋਂ ਪੰਜਾਬ ਸਮੇਤ ਕਈ ਸੂਬਿਆਂ 'ਚ ਵੱਡੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ 'ਚ 25 ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ। ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ 'ਚ ਵੀ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ 'ਚ 2 ਅਤੇ ਰਾਜਸਥਾਨ 'ਚ ਵੀ 2 ਥਾਵਾਂ 'ਤੇ ਰੇਡ ਕੀਤੀ ਗਈ। ਦੇਸ਼ ਭਰ 'ਚ ਕਰੀਬ 50 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਹਦਾਇਤਾਂ 'ਤੇ ਐਕਸ਼ਨ ਹੋਇਆ। ਅੱਤਵਾਦੀ ਗਰੁੱਪਾਂ ਨਾਲ ਗੈਂਗਸਟਰਾਂ ਦੇ ਲਿੰਕ ਸਾਹਮਣੇ ਆਏ ਹਨ।

SHOW MORE