HOME » Top Videos » National
Share whatsapp

ਨੀਤਾ ਅੰਬਾਨੀ ਅਮਰੀਕਾ ਦੇ ਸਭ ਤੋਂ ਵੱਡੇ ਆਰਟ ਮਿਊਜ਼ੀਅਮ ਬੋਰਡ 'ਚ ਸ਼ਾਮਿਲ

National | 11:39 AM IST Nov 14, 2019

ਨਵੀਂ ਦਿੱਲੀ- ਰਿਲਾਇੰਸ ਫਾਊਂਡੇਸ਼ਨ (Reliance Foundation) ਦੀ ਫਾਊਂਡਰ ਅਤੇ ਚੇਅਰਪਰਸਨ ਨੀਤਾ ਅੰਬਾਨੀ (Nita Ambani) ਨੂੰ ਨਿਊਯਾਰਕ ਦੇ ਮੈਟਰੋਪਾਲੀਟਨ ਮਿਊਜ਼ੀਅਮ ਆਫ ਆਰਟ (Metropolitan Museum of Art) ਦੇ ਬੋਰਡ ਵਿਚ ਸ਼ਾਮਿਲ ਕੀਤਾ ਗਿਆ ਹੈ। ਨੀਤਾ ਅੰਬਾਨੀ ਮਿਊਜ਼ੀਅਮ ਦੀ ਪਹਿਲੀ ਭਾਰਤੀ ਆਨਰੇਰੀ (Honorary) ਟਰੱਸਟੀ ਬਣ ਗਈ ਹੈ। ਇਹ ਮਿਊਜ਼ੀਅਮ ਦੇ 150 ਸਾਲ ਦੇ ਇਤਿਹਾਸ ਵਿਚ ਟਰੱਸਟੀ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਭਾਰਤੀ ਹੋਵੇਗੀ। ਮਿਊਜ਼ੀਅਮ ਦੇ ਚੇਅਰਮੈਨ ਡੇਨੀਅਲ ਬਰਾਡਸਕੀ ਨੇ ਇਹ ਜਾਣਕਾਰੀ ਦਿੱਤੀ। ਨੀਤਾ ਅੰਬਾਨੀ ਪਿਛਲੇ ਕਈ ਸਾਲਾਂ ਤੋਂ ਮੈਟਰੋਪੋਲੀਟਨ ਮਿਊਜ਼ੀਅਮ ਦੀ ਪ੍ਰਦਰਸ਼ਨੀਆਂ ਨੂੰ ਉਤਸ਼ਾਹਤ ਕਰ ਰਹੀ ਹੈ। ਇਹ ਅਮਰੀਕਾ ਦਾ ਸਭ ਤੋਂ ਵੱਡਾ ਆਰਟ ਮਿਊਜ਼ੀਅਮ ਹੈ।

ਨੀਤਾ ਅੰਬਾਨੀ ਦੇ ਬੋਰਡ ਵਿਚ ਸ਼ਾਮਲ ਹੋਣ ਦੀ ਘੋਸ਼ਣਾ ਕਰਦਿਆਂ ਡੈਨੀਅਲ ਬਰਡਸਕੀ ਨੇ ਕਿਹਾ ਕਿ ਸ਼੍ਰੀਮਤੀ ਅੰਬਾਨੀ ਦੀ ਭਾਰਤੀ ਕਲਾ ਅਤੇ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਤ ਕਰਨ ਦੀ ਵਚਨਬੱਧਤਾ ਅਸਾਧਾਰਣ ਹੈ। ਉਸ ਦੇ ਬੋਰਡ ਵਿਚ ਸ਼ਾਮਲ ਹੋਣ ਨਾਲ ਅਜਾਇਬ ਘਰ ਦੀ ਸਮਰੱਥਾ ਵਧੇਗੀ। ਅਸੀਂ ਨੀਟਾ ਅੰਬਾਨੀ ਦਾ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ।

SHOW MORE