HOME » Videos » National
Share whatsapp

ਸਟੇਜ 'ਤੇ ਬੇਹੋਸ਼ ਹੋ ਕੇ ਡਿੱਗੇ ਕੇਂਦਰੀ ਮੰਤਰੀ ਗਡਕਰੀ

National | 02:23 PM IST Dec 07, 2018

ਮਹਾਰਾਸ਼ਟਰ ਵਿਚ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਨਤਿਨਿ ਗਡਕਰੀ ਸਟੇਜ ਉਤੇ ਬੇਹੋਸ਼ ਹੋ ਕੇ ਅਚਾਨਕ ਡਿੱਗ ਪਏ। ਸਟੇਜ ਉਤੇ ਅਚਾਨਕ ਉਨ੍ਹਾਂ ਦੀ ਹਾਲਤ ਵਿਗੜ ਗਈ। ਉਹ  ਇਕ ਸਮਾਗਮ ਵਿਚ ਸ਼ਾਮਲ ਹੋਣ ਗਏ ਸਨ। ਸਟੇਜ ਉਤੇ ਅਚਾਨਕ ਉਹ ਬੇਹੋਸ਼ ਹੋ ਗਏ। ਕੋਲ ਖੜ੍ਹੇ ਸੁਰੱਖਿਆ ਕਰਮੀ ਤੇ ਹਰ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਥੱਲੇ ਡਿੱਗ ਗਏ। ਉਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਸਿਹਤ ਹੁਣ ਕੁਝ ਠੀਕ ਦੱਸੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਗਡਕਰੀ ਦਾ ਸ਼ੂਗਰ ਬਹੁਤ ਜ਼ਿਆਦਾ ਡਿੱਗ ਗਿਆ ਸੀ ਜਿਸ ਦੀ ਵਜ੍ਹਾ ਕਰ ਕੇ ਉਹ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰਤ ਮਿੱਠਾ ਖਾਣ ਨੂੰ ਦਿੱਤਾ ਜਿਸ ਪਿੱਛੋਂ ਉਨ੍ਹਾਂ ਦੀ ਹਾਲਤ ਵਿੱਚ ਜ਼ਰਾ ਸੁਧਾਰ ਦਿਖ ਰਿਹਾ ਹੈ। ਨਿਤਿਨ ਗਡਕਰੀ ਅਹਿਮਦ ਨਗਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਸਨ।

 

SHOW MORE