HOME » Videos » National
Share whatsapp

IAS ਦੀ ਪਤਨੀ ਨੂੰ ਟਿੱਪਣੀ ਕਰਨੀ ਪਈ ਮਹਿੰਗੀ, ਥਾਣੇ 'ਚ ਬੁਲਾ ਕੇ ਬੇਰਹਿਮੀ ਨਾਲ ਕੁੱਟਿਆ..

National | 12:18 PM IST Jan 08, 2019

ਪੱਛਮ ਬੰਗਾਲ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਡੀਐੱਮ ਕਲੇਕਟਰ ਨੇ ਇੱਕ ਸਖਸ਼ ਨੂੰ ਪੁਲਿਸ ਥਾਣੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਹੈ। ਇਨ੍ਹਾ ਹੀ ਨਹੀਂ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।

ਅਸਲ ਵਿੱਚ ਪੱਛਮੀ ਬੰਗਾਲ ਦੇ ਅਲੀਪੁਰ ਦਵਾਰ ਜਿਲ੍ਹੇ ਦੇ ਡੀਐੱਮ ਨਿਖਿਲ ਨਿਰਮਲ ਦੀ ਪਤਨੀ ਦੇ ਫੇਸਬੁੱਕ ਪੇਜ ਉੱਤੇ ਇੱਕ ਸਖਸ਼ ਨੇ ਇਤਰਾਜਯੋਗ ਟਿੱਪਣੀ ਕੀਤੀ ਸੀ। ਇਸ ਗੱਲ ਦੇ ਲਈ ਉਸ ਸਖਸ਼ ਨੂੰ ਲੱਭ ਕੇ ਸਮਨ ਭੇਜਿਆ ਗਿਆ ਅਤੇ ਥਾਣੇ ਵਿੱਚ ਬੁਲਾਇਆ ਗਿਆ।

ਜਦੋਂ ਉਹ ਸਖਸ਼ ਥਾਣੇ ਵਿੱਚ ਆਇਆ ਤਾਂ ਉੱਥੇ ਡੀਐਮ ਨਿਖਿਲ ਅਤੇ ਉਸਦੀ ਪਤਨੀ ਮੌਜੂਦ ਸੀ। ਡੀਐਮ ਨੇ ਪਤਨੀ ਅਤੇ ਥਾਣੇ ਦੇ ਇੰਚਾਰਜ ਦੇ ਸਾਹਮਣੇ ਉਸ ਸਖਸ਼ ਨੂੰ ਜੰਮ ਕੇ ਕੁੱਟਿਆ। ਡੀਐਮ ਇਸ ਕਦਰ ਆਪੇ ਤੋਂ ਬਾਹਰ ਹੋ ਗਿਆ ਕਿ ਉਨ੍ਹਾਂ ਨੇ ਸਖਸ਼ ਨੂੰ ਇਹ ਵੀ ਕਹਿ ਦਿੱਤਾ ਕਿ ‘ਮੈਂ ਇਸ ਜਿਲੇ ਵਿੱਚ ਮੇਰੇ ਖਿਲਾਫ ਤੈਨੂੰ ਕੁੱਝ ਵੀ ਨਹੀਂ ਕਰਨ ਦੇਵਾਂਗਾ। ਮੈਂ ਤੈਨੂੰ ਤੇਰੇ ਘਰ ਵੜ ਕੇ ਮਾਰਾਂਗਾ।‘

ਸਖਸ਼ ਆਪਣੀ ਗਲਤੀ ਦੀ ਲਗਾਤਾਰ ਮਾਫੀ ਮੰਗ ਰਿਹਾ ਸੀ, ਪੈਰ ਫੜ ਕੇ ਰਹਿਮ ਦੀ ਗੁਹਾਰ ਕਰਦਾ ਰਿਹਾ ਪਰ ਡੀਐਮ ਨੇ ਇੱਕ ਨਾ ਸੁਣੀ। ਲਗਾਤਾਰ ਬੇਰਹਿਮੀ ਨਾਲ ਉਸਨੂੰ ਕੁੱਟਦਾ ਰਿਹਾ। ਇਹ ਸਭ ਥਾਣੇ ਦੇ ਇੰਚਾਰਜ ਦੇ ਸਾਹਮਣੇ ਹੁੰਦਾ ਰਿਹਾ। ਕਲੇਕਟਰ ਦੀ ਪਤਨੀ ਨੇ ਵੀ ਸਖਸ਼ ਨੂੰ ਮਾਰਨ ਦੇ ਲਈ ਡੰਡਾ ਲਿਆਉਣ ਲਈ ਕਿਹਾ, ਜਿਸ ਉੱਤੇ ਥਾਣੇ ਦੇ ਇੰਚਾਰਜ ਨੇ ਉਨ੍ਹਾਂ ਨੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਦਸਿਆ ਜਾ ਰਿਹਾ ਹੈ ਕਿ ਵੀਡੀਓ ਵਾਇਰਲ ਹੋਣ ਦੇ ਬਾਅਦ ਡੀਐਮ ਨੂੰ ਛੁੱਟੀ ਉੱਤੇ ਭੇਜ ਦਿੱਤਾ ਹੈ।

SHOW MORE