HOME » Top Videos » National
Share whatsapp

ਸਿਰ-ਫਿਰੇ ਆਸ਼ਕ ਨੇ ਲੜਕੀ ਨੂੰ ਮਾਰਿਆ ਚਾਕੂ, ਫਿਰ ਖ਼ੁਦ ਕਰ ਲਈ ਆਤਮਹੱਤਿਆ...

National | 12:11 PM IST Jul 03, 2019

ਪਾਣੀਪਤ ਵਿੱਚ ਇੱਕ ਆਸ਼ਕ ਨੇ ਲੜਕੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਖ਼ੁਦ ਖ਼ੁਦਕੁਸ਼ੀ ਕਰ ਲਈ ਹੈ। ਗੰਭੀਰ ਹਾਲਤ ਵਿੱਚ ਜ਼ਖਮੀ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋਨੋਂ ਸੈਕਟਰ 11 ਦੇ ਪਾਰਕ ਵਿੱਚ ਬੈਠੇ ਸਨ ਤੇ ਪਹਿਲਾਂ ਲੜਕੀ ਨੂੰ ਚਾਕੂ ਮਾਰਿਆ ਤੇ ਫਿਰ ਆਪ ਖ਼ੁਦਕੁਸ਼ੀ ਕਰ ਲਈ।

ਲੜਕੀ ਨੂੰ ਲੋਕਾਂ ਨੇ ਬਚਾਇਆ ਪਰ ਲੜਕੇ ਦਾ ਖ਼ੂਨ ਜ਼ਿਆਦਾ ਬਹਿ ਜਾਣ ਨਾਲ ਲੜਕੇ ਦੀ ਮੌਤ ਹੋਈ। ਦੋਹਾਂ ਦੀ ਪਹਿਲਾਂ ਤੋਂ ਹੀ ਦੋਸਤੀ ਸੀ ਤੇ ਇੱਕੋ ਕਾਲੋਨੀ ਵਿੱਚ ਰਹਿੰਦੇ ਸਨ। ਕੁੱਝ ਸਮਾਂ ਪਹਿਲਾਂ ਦੋਹਾਂ ਵਿੱਚ ਵਿਵਾਦ ਹੋਇਆ ਸੀ। ਪੁਲਿਸ ਨੇ ਲੜਕੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪਾਣੀਪਤ ਦੇ ਹਸਪਤਾਲ ਭੇਜ ਦਿੱਤਾ ਹੈ।

SHOW MORE