HOME » Top Videos » National
Share whatsapp

ਟਰੱਕ ਤੇ ਲੱਦ ਕੇ ਸਾਢੇ ਅੱਠ ਲੱਖ ਦੇ ਪਿਆਜ਼ ਲੈ ਉੱਡੇ ਚੋਰ, ਦੇਖੋ ਵੀਡੀਓ

National | 11:55 AM IST Sep 23, 2019

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪਿਆਜ਼ ਦੀ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਣ ਤੋਂ ਹੁਣ ਚੋਰ ਪਿਆਜ਼ ਨੂੰ ਹੀ ਨਿਸ਼ਾਨਾ ਬਣਾਉਣ ਲੱਗੇ ਹਨ। ਪਟਨਾ ਦੇ ਫਲੂਹਾ ਦੇ ਸੋਨਾ ਰੁ ਵਿੱਚ ਗੋਦਾਮ ਦਾ ਤਾਲਾ ਤੋੜ ਕੇ ਟਰੱਕ ਤੇ ਪਿਆਜ਼ ਲੱਦਦੇ ਰਹੇ ਪਰ ਪੁਲਿਸ ਭਿਣਕ ਤੱਕ ਨਾ ਲੱਗੀ।

ਪੀੜਤ ਕਾਰੋਬਾਰੀ ਦੀ ਸੂਚਨਾ ਉੱਤੇ ਪੁਲਿਸ ਮਾਮਲੇ ਦੀ ਤਫ਼ਤੀਸ਼ ਵਿੱਚ ਜੁੜ ਗਈ ਹੈ ਤੇ ਜਲਦ ਹੀ ਪੂਰੇ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ ਜਾ ਰਹੀ ਹੈ।

ਇੰਨਾ ਦਿਨਾਂ ਵਿੱਚ ਪਿਆਜ਼ ਦੀ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਟਨਾ ਵਿੱਚ ਫ਼ਿਲਹਾਲ 50 ਤੋਂ 60 ਰੁਪਏ ਪ੍ਰਤੀ ਕਿੱਲੋਗਰਾਮ ਪਿਆਜ਼ ਵਿਕ ਰਿਹਾ ਹੈ। ਅਜਿਹੇ ਵਿੱਚ ਗੋਦਾਮ ਵਿੱਚ ਲੱਖਾਂ ਦੇ ਪਿਆਜ਼ ਦੀ ਚੋਰੀ ਤੋਂ ਕਾਰੋਬਾਰੀਆਂ ਦਾ ਲੱਕ ਟੁੱਟ ਗਿਆ ਹੈ। ਨਾਲ ਹੀ ਪੁਲਿਸ ਦੀ ਢਿੱਲੀ ਕਾਰਵਾਈ ਉੱਤੇ ਵੀ ਸਵਾਲ ਉੱਠ ਰਹੇ ਹਨ।

SHOW MORE