HOME » Videos » National
Share whatsapp

VIDEO-ਰਾਸ਼ਨ ਦੀਆਂ ਦੁਕਾਨਾਂ ਦੇ ਨਿਰੀਖਣ ਲਈ ਗਏ 'ਆਪ' ਵਿਧਾਇਕ ਦੀ ਕੁੱਟਮਾਰ

National | 06:14 PM IST Aug 10, 2019

ਨਵੀਂ ਦਿੱਲੀ ਦੇ ਤਿਮਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਕਜ ਪੁਸ਼ਕਰ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਦਾ ਇਲਜ਼ਾਮ ਹੈ ਕਿ ਮੰਤਰੀ ਇਮਰਾਨ ਹੁਸੈਨ ਦੇ ਨਾਲ ਤਿਮਾਰਪੁਰ ਇਲਾਕੇ ‘ਚ ਰਾਸ਼ਨ ਦੀਆਂ ਦੋ ਦੁਕਾਨਾਂ ਦਾ ਨਿਰੀਖਣ ਲਈ ਗਏ ਸਨ। ਉੱਥੇ ਜਾਂਚ ‘ਚ ਬੇਨਿਯਮੀਆਂ ਮਿਲੀਆਂ। ਇਸ ਦੌਰਾਨ ਵਿਵਾਦ ਭਖ ਗਿਆ ਅਤੇ ਰਾਸ਼ਨ ਦੁਕਾਨਵਾਲੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਧਾਇਕ ਦੀ ਕੁੱਟਮਾਰ ਕੀਤੀ।

ਵਿਧਾਇਕ ਨੇ ਇਸ ਸਬੰਧੀ ਤਿਮਾਰਪੁਰ ਇਲਾਕੇ ਦੇ ਥਾਣੇ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੰਕਜ ਪੁਸ਼ਕਰ ਨੂੰ ਮੈਡਿਕਲ ਜਾਂਚ ਲਈ ਅਰੁਣਾ ਆਸਫ ਅਲੀ ਹਸਪਤਾਲ ਭੇਜਿਆ ਗਿਆ ਹੈ। ਵਿਧਾਇਕ ਦਫਤਰ ਨੇ ਇੱਕ ਬਿਆਨ ‘ਚ ਕਿਹਾ, ‘ਸਵੇਰੇ ਕਰੀਬ 11:30 ਵਜੇ ਤਿਮਾਰਪੁਰ ਵਿਧਾਨ ਸਭਾ ਖੇਤਰ ਦੀ ਰਾਸ਼ਨ ਦੀਆਂ ਦੋ ਦੁਕਾਨਾਂ ‘ਤੇ ਫੂਡ ਐਂਡ ਸਪਲਾਈ ਮਿਨਿਸਟਰੀ ਇਮਰਾਨ ਹੁਸੈਨ ਦਾ ਵਿਭਾਗੀ ਦੌਰਾ ਕੀਤਾ ਸੀ। ਇਲਾਕੇ ‘ਚ ਰਾਸ਼ਨ ਮਾਫੀਆ ਦੀ ਬਦਮਾਸ਼ੀ ਦੀਆਂ ਪੁਰਾਣੀਆਂ ਸ਼ਿਕਾਇਤਾਂ ਰਹੀਆਂ ਹਨ।

ਇਸੇ ਨੂੰ ਲੈ ਕੀਤੇ ਦੌਰੇ ‘ਚ ਪੁਸ਼ਕਰ ਅਤੇ ਦਫਤਰ ਇੰਚਾਰਜ ‘ਤੇ ਜ਼ਬਰਦਸਤ ਹਮਲਾ ਕੀਤਾ ਗਿਆ।” ਉਨ੍ਹਾਂ ਅੱਗੇ ਕਿਹਾ, “ਤਿਮਾਰਪੁਰ ਵਿਧਾਨ ਸਭਾ ਖੇਤਰ ਦਾ ਨਹਿਰੂ ਵਿਹਾਰ ਇਲਾਕਾ ਕਈ ਸਾਲਾਂ ਤੋਂ ਰਾਸ਼ਨ ਮਾਫੀਆ ਦਾ ਕੇਂਦਰ ਬਣਾਇਆ ਹੋਇਆ ਹੈ। ਇਸ ਦੀ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਸਰਕਾਰੀ ਜਾਂਚ ਦੌਰਾਨ ਵਿਧਾਇਕ ‘ਤੇ ਹਮਲਾ ਅਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ, ਖੁੱਲ੍ਹੇਆਮ ਜਾਨੋਂ ਮਾਰਨ ਦੀ ਧਮਕੀ ਦੇਣਾ ਇਸ ਸਭ ਦਿੱਲੀ ‘ਚ ਕਾਨੂੰਨ ਦੇ ਰਾਜ ਉੱਤੇ ਸਵਾਲ ਚੁੱਕਦੀ ਹੈ।

SHOW MORE