HOME » Top Videos » National
Share whatsapp

ਗੁਰੂਘਰ ਵੀ ਨਹੀਂ ਰਹੇ ਬੇਟੀਆਂ ਲਈ ਸੁਰੱਖਿਅਤ, ਬੱਚੀ ਦੀ ਮਾਂ ਨੇ ਦੱਸਿਆ ਮਾਮਲਾ

National | 11:49 AM IST Sep 02, 2019

ਪਾਣੀਪਤ ਵਿੱਚ ਸਨੋਲੀ ਰੋਡ ਉੱਤੇ ਇੱਕ ਗੁਰਦਵਾਰੇ ਵਿੱਚ ਟਾਇਲਟ ਗਈ 6 ਸਾਲ ਦੀ ਮਾਸੂਮ ਨੂੰ ਬੰਦ ਕਰ ਕੇ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਰਅਸਲ ਇੱਕ ਮਹਿਲਾ ਆਪਣੇ 4 ਸਾਲ ਦੇ ਬੇਟੇ ਤੇ 6 ਸਾਲ ਦੀ ਬੇਟੀ ਦੇ ਨਾਲ ਗੁਰਦੁਆਰੇ ਆਈ ਸੀ। ਮਹਿਲਾ ਸਤਸੰਗ ਭਵਨ ਵਿੱਚ ਬੈਠੀ ਸੀ ਤੇ ਦੋਨੋਂ ਮਾਸੂਮ ਗੁਰਦੁਆਰੇ ਤੋਂ ਹੇਠਾਂ ਟਾਇਲਟ ਗਏ। ਮੁਲਜ਼ਮ ਨੇ ਦੋਹਾਂ ਬੱਚਿਆਂ ਨੂੰ ਇੱਕਲ ਦੇਖ ਕੇ ਪਿੱਛਾ ਕੀਤਾ।  ਜਿੱਥੇ ਮੁਲਜ਼ਮ ਨੇ ਇੱਕ ਬੱਚੇ ਨੂੰ ਦੂਜੀ ਜਗ੍ਹਾ ਜਾਣ ਲਈ ਕਿਹਾ ਤੇ ਬੱਚੀ ਨਾਲ ਟਾਇਲਟ ਵਿੱਚ ਹੀ ਜਬਰ ਜ਼ਿਨਾਹ ਕੀਤਾ। ਕਾਫ਼ੀ ਦੇਰ ਬਾਅਦ ਜਦੋਂ ਬੱਚੇ ਵਾਪਸ ਨਹੀਂ ਆਏ ਤਾਂ ਮਾਂ ਉਨ੍ਹਾਂ ਲੱਭਣ ਲੱਗੀ। ਬੇਟੇ ਨੂੰ ਭੈਣ ਬਾਰੇ ਪੁੱਛਿਆ ਗਿਆ ਤਾਂ ਟਾਇਲਟ ਵਲ ਇਸ਼ਾਰਾ ਕੀਤਾ।  ਜਿੱਥੇ ਮਾਂ ਨੇ ਬੇਟੀ ਨੂੰ ਆਵਾਜ਼ ਦਿੱਤੀ ਤਾਂ ਮਾਂ ਨੂੰ ਧੱਕਾ ਦੇ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਬੱਚੀ ਟਾਇਲਟ ਤੋਂ ਬਾਹਰ ਆਈ ਤਾਂ ਉਹ ਇਤਰਾਜ਼ਯੋਗ ਹਾਲਤ ਵਿੱਚ ਸੀ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਫ਼ੌਰਨ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

SHOW MORE