HOME » Videos » National
Share whatsapp

ਚੰਡੀਗੜ੍ਹ 'ਚ ਸਾਈਕਲ ਟਰੈਕਾਂ ਦੀ ਬੁਰੀ ਹਾਲਤ ਦੀ ਸ਼ਿਕਾਇਤ ਲੈ ਕੇ ਹਾਈਕੋਰਟ ਪਹੁੰਚਿਆ 8ਵੀਂ ਜਮਾਤ ਦਾ ਬੱਚਾ

National | 12:00 PM IST Jan 12, 2019

ਚੰਡੀਗੜ੍ਹ ਪ੍ਰਸ਼ਾਸਨ ਵੱਲ਼ੋਂ ਸ਼ਹਿਰ ਵਿੱਚ ਸਾਈਕਲ ਟਰੈਕਾਂ ਨੂੰ ਬਿਹਤਰ ਕਰਨ ਦੇ ਤਮਾਮ ਦਾਅਵਿਆਂ ਦੇ ਵਿੱਚ ਵੀਰਵਾਰ ਨੂੰ 8ਵੀਂ ਜਮਾਤ ਦਾ ਵਿਦਿਆਰਥੀ ਸ਼ੌਰਿਆ ਸਾਗਰ ਸ਼ਰਮਾ ਹਾਈਕੋਰਟ ਪਹੁੰਚਿਆ। ਉਸਨੇ ਸ਼ਹਿਰ ਦੇ ਸਾਈਕਲ ਟਰੈਕਾਂ ਦੀ ਦੁਰਦਸ਼ਾ ਦੀਆਂ ਤਸਵੀਰਾਂ ਨੂੰ ਆਪਣੀ ਰਿਪੋਰਟ ਰਾਹੀਂ ਅਦਾਲਤ ਵਿੱਚ ਰੱਖਿਆ। ਆਪਣੇ ਪਿਤਾ ਸੰਜੀਵ ਸਾਗਗਰ ਦੇ ਨਾਲ ਅਦਾਲਤ ਪਹੁੰਚਿਆ ਸ਼ੌਰਿਆ ਰੋਜ਼ਾਨਾ ਸੈਕਟਰ 49 ਸਥਿਤ ਆਪਣੇ ਘਰ ਤੋਂ ਸੈਕਟਰ 26 ਸਥਿਤ ਸੈਂਟ ਜੋਨਸ ਸਕੂਲ ਜਾਂਦਾ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਸ਼ਹਿਰ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਸਾਈਕਲ ਟਰੈਕਸ ਦੀ ਸਥਿਤੀ ਹਾਲੇ ਵੀ ਖ਼ਰਾਬ ਹੈ।

ਸ਼ੌਰਿਆ ਨੇ ਕਿਹਾ ਕਿ ਉਸਦੇ ਪਿਤਾ ਸੰਜੀਵ ਸਾਗਰ ਦੀ ਗ੍ਰੀਨ ਸਾਈਕਲਿੰਗ ਐਂਡ ਐਨਵਾਇਰਨਮੈਂਟ ਕਲੱਬ ਨਾਮ ਦੀ ਐਨਜੀਓ ਚਲਾਉਂਦੇ ਹਨ ਤੇ ਸਾਈਕਲਿੰਗ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਦੀ ਸੰਸਥਾ ਚੰਡੀਗੜ੍ਹ ਤੋਂ ਮੁੰਬਈ ਤੱਕ ਸਾਈਕਲ ਟਰਿੱਪ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ। ਚਾਰ ਪੇਜਾਂ ਦੀ ਰਿਪੋਰਟ ਨੂੰ ਰਿਕੋਰਡਸ ਵਿੱਚ ਰੱਖਦੇ ਹੋਏ ਜਸਟਿਸ ਅਮੋਲ ਰਤਨ ਸਿੰਘ ਨੇ ਸ਼ੌਰਿਆ ਦੀ ਸ਼ਲਾਘਾ ਕੀਤੀ। ਕਿਹਾ ਕਿ ਸ਼ਹਿਰ ਨੂੰ ਅਜਿਹੇ ਲੋਕਾਂ ਦੀ ਜ਼ਰੂਰਤ ਹੈ ਜੋ ਸ਼ਹਿਰ ਦੀ ਬਿਹਤਰੀ ਲਈ ਅੱਗੇ ਆਉਣ।

SHOW MORE