HOME » Top Videos » National
Share whatsapp

PM ਮੋਦੀ ਨੇ ਖੁਦ ਬੀਚ ’ਤੇ ਸਫਾਈ ਕੀਤੀ, ਸ਼ੇਅਰ ਕੀਤਾ ਵੀਡੀਓ

National | 10:36 AM IST Oct 12, 2019

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸਨਿਚਰਵਾਰ ਦੀ ਸਵੇਰ ਮਾਮਲਪੁਰਮ ਦੇ ਬੀਚ (mamallapuram beach) ਤੇ ਸਵਛਤਾ ਮੁਹਿੰਮ ਦਾ ਸੰਦੇਸ਼ ਦਿੱਤਾ। ਪੀਐਮ ਮੋਦੀ ਸਵੇਰੇ ਬੀਚ ਉਤੇ ਸੈਰ ਕਰਨ ਲਈ ਗਏ ਸਨ, ਉਨ੍ਹਾਂ ਨੂੰ ਬੀਚ ਵਿਖੇ ਕੂੜਾ ਵਿਖਾਈ ਦਿੱਤਾ ਤਾਂ ਉਹ ਖੁਦ ਹੀ ਕੂੜਾ ਚੁੱਕਣ (Ploging) ਲੱਗੇ।  ਪੀਐਮ ਮੋਦੀ ਨੇ ਕੂੜੇ ਨੂੰ ਚੁੱਕ ਕੇ ਪੈਕੇਟ ਵਿਚ ਇਕੱਠਾ ਕੀਤਾ।

PM ਮੋਦੀ ਨੇ ਖੁਦ ਬੀਚ ’ਤੇ ਸਫਾਈ ਕੀਤੀ,


ਪੀਐਮ ਮੋਦੀ ਨੇ ਖੁਦ ਇਸ ਦਾ ਵੀਡੀਓ ਟਵੀਟ ਕੀਤਾ ਹੈ। ਇਸ ਵੀਡੀਓ ਵਿਚ ਪੀਐਮ ਮੋਦੀ ਬੀਚ ਉਤੇ ਪਿਆ ਕੂੜਾ ਚੁੱਕ ਕੇ ਇਕੱਠਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇ ਨਾਲ ਮੋਦੀ ਨੇ ਲਿਖਿਆ, ‘ਅੱਜ ਸਵੇਰੇ ਮਾਮਲਪੁਰਮ ਦੇ ਬੀਚ ਉਤੇ ਸਫਾਈ ਕੀਤੀ। ਅੱਧੇ ਘੰਟੇ ਤੱਕ ਮੈਂ ਇਹ ਕੰਮ ਕੀਤਾ। ਆਪਣੇ ਵੱਲੋਂ ਇਕੱਠੇ ਕੀਤੇ ਕੂੜੇ ਨੂੰ ਮੈਂ ਜੈਰਾਜ ਨੂੰ ਦਿੱਤਾ, ਜੋ ਹੋਟਲ ਸਟਾਫ ਦਾ ਹਿੱਸਾ ਹੈ।’ ਪੀਐਮ ਮੋਦੀ ਨੇ ਅੱਗੇ ਲਿਖਿਆ, ਚਲੋ ਇਹ ਪੱਕਾ ਕਰੀਏ ਕਿ ਅਸੀਂ ਜਨਤਕ ਥਾਵਾਂ ਨੂੰ ਸਾਫ-ਸੁਥਰਾ ਰਖਾਂਗੇ। ਆਉ ਯਕੀਨੀ ਬਣਾਈਏ ਕਿ ਅਸੀਂ ਫਿੱਟ ਅਤੇ ਹੈਲਥੀ ਰਹਾਂਗੇ।

 

SHOW MORE