HOME » Videos » National
Share whatsapp

2019 ਲੋਕਸਭਾ ਚੋਣਾਂ: ਮੋਦੀ ਤੇ ਰਾਹੁਲ ਨੇ ਇੱਕ ਦੂਜੇ ਨੂੰ ਸੁਣਾਈਆਂ, ਦੇਖੋ ਵੀਡੀਓ

National | 01:50 PM IST Feb 08, 2019

2019 ਦਾ ਮੈਦਾਨ ਫਤਿਹ ਕਰਨ ਲਈ ਹਰ ਪਾਰਟੀ ਪੱਬਾਂ ਭਾਰ ਤੇ ਸੱਤਾ ਹਾਸਿਲ ਕਰਨ ਲਈ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਜਿਸਦੀ ਝਲਕ ਲੋਕ ਸਭਾ ਚ ਵੀ ਵੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕ ਸਭਾ ਚ ਸੰਬੋਧਨ ਕਰਦੇ ਹੋਏ ਕਾਂਗਰਸ ਨੂੰ ਜੰਮਕੇ ਘੇਰਿਆ ਹੈ। ਪ੍ਰਧਾਨ ਮੰਤਰੀ ਨੇ ਸੰਸਥਾਵਾਂ ਨੂੰ ਖਤਮ ਕਰਨ ਦੇ ਇਲਜਾਮਾਂ ਤੇ ਬੋਲਦੇ ਹੋਏ ਕਿਹਾ ਕਿ ਉਲਟਾ ਚੋਰ ਚੌਕੀਦਾਰ ਕੋ ਡਾਂਟੇ।

ਉਧਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਲਟਵਾਰ ਕੀਤਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ 10 ਮਿੰਟ ਦੀ ਡਿਬੇਟ ਕਰਨ ਦੀ ਚੁਣੌਤੀ ਦਿੱਤੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਹਮੋ ਸਾਹਮਣੇ ਹਨ। ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਤੇ ਨਿਸ਼ਾਨਾ ਸਾਧਣ ਚ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ।

SHOW MORE