HOME » Top Videos » National
Share whatsapp

ਰਾਮਦੇਵ ਨੇ ਕਾਂਗਰਸੀਆਂ ਨੂੰ ਦੱਸੇ ਇਹ ਆਸਣ, ਕਿਹਾ, ਕੁਝ ਤਾਂ ਆਰਾਮ ਮਿਲੇਗਾ...

National | 06:47 PM IST May 24, 2019

ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਦੀ ਜਿੱਤ ਤੋਂ ਯੋਗ ਗੁਰੂ ਬਾਬਾ ਰਾਮ ਦੇਵ ਵੀ ਬਾਗੋਬਾਗ ਹਨ। ਜਿਥੇ ਉਹ ਇਸ ਜਿੱਤ ਨੂੰ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ਦੀ ਜਿੱਤ ਦੱਸ ਰਹੇ ਹਨ, ਉਤੇ ਕਾਂਗਰਸ ਦੀ ਹਾਰ ਉਤੇ ਵੀ ਵਿਅੰਗ ਕੱਸ ਰਹੇ ਹਨ। ਉਨ੍ਹਾਂ ਨੇ ਹਾਰੇ ਹੋਏ ਕਾਂਗਰਸੀਆਂ ਨੂੰ ਕੁਝ ਯੋਗ ਆਸਣ ਵੀ ਕਰਨ ਦੀ ਸਲਾਹ ਦਿੱਤਾ।

ਜਦੋਂ ਉਨ੍ਹਾਂ ਨੂੰ ਪ੍ਰਿਅੰਕਾ ਗਾਂਧੀ ਦੀ ਕਾਰਗੁਜ਼ਾਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖ ਦਿੱਤਾ ਕਿ ਦੁਖੀਆਂ ਨੂੰ ਹੋਰ ਨਹੀਂ ਸਤਾਉਣਾ ਚਾਹੀਦਾ। ਉਨ੍ਹਾਂ ਨੂੰ ਕੁਝ ਯੋਗ ਕਰਕੇ ਆਪਣੇ ਦੁੱਖਾਂ ਨੂੰ ਘੱਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸੀਰਸ਼ ਆਸਣ ਤਾਂ ਮੋਦੀ ਨੇ ਕਰਵਾ ਦਿੱਤਾ ਹੈ, ਹੁਣ ਕਪਾਲ ਭਾਤੀ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 20-25 ਸਾਲਾਂ ਤੱਕ ਦੇਸ਼ ਦੀ ਰਾਜਨੀਤੀ ਦਾ ਭਵਿੱਖ ਤੈਅ ਹੋ ਗਿਆ ਹੈ।

SHOW MORE