HOME » Videos » National
Share whatsapp

ਇਸ ਸਕੂਲ ਦੇ ਅਧਿਆਪਕਾਂ ਨੂੰ ਨਹੀਂ ਲਿਖਣਾ ਆਉਂਦਾ Sunday-Monday

National | 02:25 PM IST Jul 12, 2018

ਬਿਹਾਰ ਦੇ ਸਰਕਾਰੀ ਸਕੂਲਾਂ ਚ ਕਿਵੇਂ-ਕਿਵੇਂ ਅਧਿਆਪਕਾਂ ਬੱਚਿਆਂ ਭਵਿੱਖ ਸਵਾਰਨ ਦੀ ਜਿੰਮੇਵਾਰੀ ਹੈ, ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਨਿਊਜ਼ 18 ਤੁਹਾਨੂੰ ਅਜਿਹੇ ਅਧਿਆਪਕਾਂ ਦੇ ਗਿਆਨ ਬਾਰੇ ਵਾਕਫ਼ ਕਰਾਏਗਾ ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਵੋਗੇ। ਹੋਰ ਤਾਂ ਹੋਰ ਤੁਹਾਡਾ ਸਰਕਾਰੀ ਸਕੂਲਾਂ ਤੋਂ ਭਰੋਸਾ ਜਿਹਾ ਉੱਠ ਜਾਵੇਗਾ।

ਸਿੱਖਿਆ ਵਿਵਸਥਾ ਦੀ ਪੜਤਾਲ ਕਰਨ ਲਈ ਨਿਊਜ਼ 18 ਦੀ ਟੀਮ ਪਹੁੰਚੀ ਕਟਿਹਾਰ ਜ਼ਿਲ੍ਹੇ ਦੀ ਮਨਿਹਾਰੀ ਅਨੁਮੰਡਾਲ ਹੇਮਕੁੰਜ ਮੱਧ ਸਕੂਲ। ਇਸ ਸਕੂਲ ਚ 438 ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਲਈ 12 ਅਧਿਆਪਕ ਹਨ। ਰਿਆਲਿਟੀ ਟੈਸਟ ਦੇ ਦੌਰਾਨ ਨਿਊਜ਼ 18 ਦੀ ਟੀਮ ਦਾ ਸਾਹਮਣਾ ਅਧਿਆਪਕ ਕੁੰਦਨ ਕੁਮਾਰੀ, ਪੁਸ਼ਪਲਤਾ ਅਤੇ ਕਈ ਅਧਿਆਪਕਾਂ ਨਾਲ ਹੋਇਆ। ਇੰਨਾ ਚ ਕੁੱਝ ਬੱਚੇ ਤਾਂ ਪੜ੍ਹਾਈ ਚ ਲਾਇਕ ਹਨ, ਪਰ ਯਕੀਨ ਮਨਿਓ ਕੁੱਝ ਬੱਚਿਆਂ ਦਾ ਗਿਆਨ ਪਹਿਲੀ ਤੇ ਦੂਜੀ ਦਿਆਂ ਬੱਚਿਆਂ ਤੋਂ ਵੀ ਘੱਟ ਸੀ।

ਅਧਿਆਪਕਾ ਕੁੰਦਨ ਕੁਮਾਰੀ ਸੰਡੇ, ਮੰਡੇ ਅਤੇ ਜਨਵਰੀ, ਫਰਵਰੀ ਆਦਿ ਨੂੰ ਬਲੈਕ ਬੋਰਡ ਤੇ ਜਿਸ ਅੰਦਾਜ਼ 'ਚ ਲਿੱਖ ਰਹੀ ਹੈ ਉਹ ਬਿਹਾਰ ਦੀ ਸਿੱਖਿਆ ਵਿਵਸਥਾ ਦਾ ਸ਼ਾਇਦ ਇੱਕ ਕਾਲਾ ਸੱਚ ਹੈ। ਮੈਡਮ ਦੇ ਲਈ ਅੰਗਰੇਜ਼ੀ ਵਿੱਚ ਦੂਰ ਹਿੰਦੀ ਵਿੱਚ ਵੀ ਇਸ ਨੂੰ ਲਿਖਣਾ ਸੰਭਵ ਨਹੀਂ ਹੈ।

ਮੈਨੂੰ ਯਕੀਨ ਹੈ ਕਿ ਅਜਿਹੇ ਅਧਿਆਪਕਾਂ ਨਾਲ ਪ੍ਰਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ ਉਮੀਦ ਸਰਕਾਰ ਕਰ ਰਹੀ ਹੈ ਤਾਂ ਇਹ ਤੁਹਾਡੇ ਨਾਲ ਅਤੇ ਤੁਹਾਡੇ ਬੱਚੇ ਦੇ ਨਾਲ ਵੱਡੇ ਧੋਖਾ ਸਾਬਤ ਹੋ ਸਕਦਾ ਹੈ।

SHOW MORE