HOME » Top Videos » National
Share whatsapp

ਜਦੋਂ ਸਾਂਡ 200 ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹਿਆ, ਦੇਖੋ ਵੀਡੀਓ

National | 04:05 PM IST Nov 14, 2019

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਬਾਵਲ ਹਲਕੇ ਵਿਚ ਪਾਣੀ ਦੀ 200 ਫੁੱਟ ਉਚੀ ਟੈਂਕੀ (Water Tank) ਉਤੇ ਸਾਂਡ ਚੜ੍ਹ ਗਿਆ। ਇਹ ਪਾਣੀ ਦੀ ਟੈਂਕੀ ਜੋਤੀਬਾ ਫੂਲੇ ਪਾਰਕ ਵਿਚ ਬਣੀ ਹੈ। ਸਾਂਡ ਨੂੰ ਹੇਠਾਂ ਉਤਾਰਣ ਵਿਚ ਪ੍ਰਸ਼ਾਸਨ ਦਾ ਪਸੀਨਾ ਨਿਕਲ ਗਿਆ। ਕਰੀਬ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸਾਂਡ ਨੂੰ ਹੇਠਾਂ ਉਤਾਰਿਆ ਗਿਆ। ਸਾਂਡ ਨੂੰ ਕਰੇਨ ਦੀ ਮਦਦ ਨਾਲ ਹੇਠਾਂ ਉਤਾਰਿਆ ਗਿਆ। ਉਸ ਤੋਂ ਬਾਅਦ ਅਧਿਕਾਰੀਆਂ ਨੇ ਰਾਹਤ ਮਹਿਸੂਸ ਕੀਤੀ।

ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਜਨਸਿਹਤ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਈ। ਪਾਣੀ ਦੀ ਟੈਂਕੀ ਦਾ ਦਰਵਾਜਾ ਖੁੱਲਾ ਸੀ ਅਤੇ ਪਾਣੀ ਦੀ ਟੈਂਕੀ ਵਿਚ ਉਪਰ ਜਾਣ ਲਈ ਬਣਾਈਆਂ ਪੌੜੀਆਂ ਰਾਹੀਂ ਸਾਂਡ ਉਪਰ ਚਲਾ ਗਿਆ। ਉਪਰ ਥਾਂ ਘੱਟ ਹੋਣ ਕਾਰਨ ਉਹ ਵਾਪਸ ਹੇਠਾਂ ਨਹੀਂ ਉਤਰ ਸਕਿਆ। ਸਵੇਰੇ ਲੋਕਾਂ ਨੇ ਸਾਂਡ ਨੂੰ ਪਾਣੀ ਦੀ ਟੈਂਕੀ ਤੇ ਚੜ੍ਹਿਆ ਵੇਖਿਆ ਤਾਂ ਇਸ ਦੀ ਜਾਣਕਾਰੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਇਸ ਤੋਂ ਬਾਅਦ ਸਾਂਡ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ ਹੋਇਆ।

SHOW MORE
corona virus btn
corona virus btn
Loading