HOME » Top Videos » National
Share whatsapp

ਭੂਮੀ ਪੂਜਨ ਤੋਂ ਬਾਅਦ ਸ਼ੁਰੂ ਹੋਇਆ ਕਰਤਾਰਪੁਰ ਲਾਂਘੇ ਲਈ ਸੜਕ ਬਣਾਉਣ ਦਾ ਕੰਮ..

National | 09:53 AM IST Apr 05, 2019

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦਾ ਕੰਮ ਸ਼ੁਰੂ ਹੋ ਗਿਆ ਹੈ। ਭੂਮੀ ਪੂਜਨ ਤੋਂ ਬਾਅਦ ਲਾਂਘੇ ਲਈ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਲਾਂਘੇ ਤੱਕ ਕਰੀਬ 4 ਕਿਲੋਮੀਟਰ ਫੋਰ ਲੇਨ ਰੋਡ ਬਣੇਗੀ। ਸਿੰਗਲਾ ਇੰਡੀਅਨ ਪ੍ਰਾਈਵੇਟ ਕੰਪਨੀ ਦੇ ਵਾਈਸ ਪ੍ਰੈਸੀਡੈਂਟ ਜਤਿੰਦਰ ਸਿੰਘ ਨੇ ਭੂਮੀ ਪੂਜਨ ਕੀਤਾ। ਸੜਕ ਦੇ ਨਾਲ-ਨਾਲ ਓਵਰ ਬ੍ਰਿਜ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਸੜਕ ਬਣ ਕੇ ਤਿਆਰ ਹੋ ਜਾਵੇਗੀ।

SHOW MORE