ਮੋਟਰਸਾਈਕਲ ਸਵਾਰਾਂ ਵੱਲੋਂ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ, ਘਟਨਾ CCTV ਵਿਚ ਕੈਦ
National | 02:48 PM IST Mar 02, 2020
ਹਰਿਆਣਾ ਦੇ ਹਿਸਾਰ ਵਿਚ ਲਾਜਪਤ ਨਗਰ ਵਿਚ ਸੁਲੱਖਨੀ ਪਿੰਡ ਦੇ ਸਰਪੰਚ ਦੀ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸਰਪੰਚ ਜਿਵੇਂ ਹੀ ਕੂੜਾ ਦੇਣ ਲਈ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਉਸ ਉਤੇ ਗੋਲੀਆਂ ਚਲਾ ਦਿੰਦੇ ਹਨ। ਸਰਪੰਚ ਦੇ ਸਿਰ ਵਿਚ ਗੋਲੀਆਂ ਮਾਰਨ ਤੋਂ ਬਾਅਦ ਇਹ ਨੌਜਵਾਨ ਉਥੇ ਹੀ ਖੜ੍ਹੇ ਰਹੇ ਤੇ ਵਾਪਸ ਮੁੜ ਕੇ ਹੋਰ ਫਾਇਰਿੰਗ ਕਰਦੇ ਹਨ।
ਸਿਰ ਵਿਚ ਗੋਲੀਆਂ ਵੱਜਣ ਕਾਰਨ ਸਰਪੰਚ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਧਰਮਪਾਲ ਵਜੋਂ ਹੋਈ ਹੈ। ਉਹ ਜਿਵੇਂ ਹੀ ਕੂੜਾ ਸੁੱਟਣ ਲਈ ਘਰ ਤੋਂ ਬਾਹਰ ਆਇਆ ਤਾਂ ਬਾਇਕ ਸਵਾਰਾਂ ਨੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-