HOME » Videos » National
Share whatsapp

VIDEO: ਬਜ਼ੁਰਗ ਜੋੜੇ ਨੇ ਕੁਰਸੀਆਂ ਤੇ ਚੱਪਲਾਂ ਨਾਲ ਕੁੱਟ-ਕੁੱਟ ਭਜਾਏ ਚੋਰ

National | 08:45 PM IST Aug 12, 2019

ਤਾਮਿਲਨਾਡੂ ਦੇ ਤਿਰੂਨੇਲਵੇਲੀ ਵਿਚ ਇੱਕ ਬਜ਼ੁਰਗ ਜੋੜੇ ਦੀ ਦਲੇਰੀ ਚਰਚਾ ਵਿਚ ਹੈ। ਦਰਅਸਲ, ਇਸ ਬਜ਼ੁਰਗ ਦੇ ਘਰ ਦੋ ਚੋਰ ਆ ਗਏ। ਚੋਰਾਂ ਨੇ ਘਰ ਦੇ ਬਾਹਰ ਬੈਠੇ ਬਜ਼ੁਰਗ ਦੇ ਗਲ ਵਿਚ ਸਾਫ਼ਾ ਪਾ ਕੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।

ਇੰਨੇ ਨੂੰ ਇਸ ਬਜ਼ੁਰਗ ਦੀ ਪਤਨੀ ਅੰਦਰੋਂ ਆ ਗਈ ਤੇ ਆਉਂਦੇ ਸਾਰ ਜੋ ਹੱਥ ਲੱਗਾ ਇਨ੍ਹਾਂ ਚੋਰਾਂ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਚੋਰਾਂ ਦੇ ਹੱਥ ਵਿਚ ਹਥਿਆਰ ਸਨ ਪਰ ਇਸ ਬਜ਼ੁਰਗ ਜੋੜੇ ਨੇ ਕੁਰਸੀਆਂ ਤੇ ਚੱਪਲਾਂ ਨਾਲ ਹੀ ਚੋਰਾਂ ਨੂੰ ਖਦੇੜ ਦਿੱਤਾ। ਜਦੋਂ ਕੋਈ ਵਾਹ ਨਾ ਚੱਲਿਆ ਤਾਂ ਚੋਰਾਂ ਨੇ ਭੱਜਣ ਵਿਚ ਹੀ ਆਪਣੀ ਭਲਾਈ ਸਮਝੀ। ਇਸ ਤੋਂ ਬਾਅਦ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

SHOW MORE