HOME » Top Videos » National
Share whatsapp

ਸ਼ਰਾਬ ‘ਚ ਟੱਲੀ ਨੌਜਵਾਨ ਪੁਲਿਸ ਮੁਰਦਾਬਾਦ, ਹਰ ਹਰ ਮਹਾਦੇਵ ਤੇ ਜੈ ਮਾਤਾ ਦੇ ਨਾਅਰੇ ਲਾਉਂਦਾ

National | 12:16 PM IST Aug 16, 2019

ਸ਼ਿਮਲਾ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਇੱਕ ਨੌਜਵਾਨ ਦੀ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਨੌਜਵਾਨ ਨੂੰ ਕਾਬੂ ਕਰਨ ਲਈ ਪੁਲਿਸ ਦੇ ਵੀ ਪਸੀਨੇ ਛੁੱਟ ਗਏ। ਜਦੋਂ ਪੁਲਿਸ ਇਸ ਨੂੰ ਫੜਨ ਲੱਗੀ ਤਾਂ ਉਹ ਸੜਕ ਤੇ ਪੈ ਗਿਆ ਤੇ ਆਪਣੇ ਕੱਪੜੇ ਫਾੜ ਕੇ ਪੁਲਿਸ ਮੁਰਦਾਬਾਦ, ਹਰ ਹਰ ਮਹਾਦੇਵ ਤੇ ਜੈ ਮਾਤਾ ਦੇ ਨਾਅਰੇ ਲਾਉਣ ਲੱਗਾ। ਪੁਲਿਸ ਨੂੰ ਇਸ ਨੌਜਵਾਨ ਨੂੰ ਕਾਬੂ ਕਰਨ ਲਈ ਬੜੀ ਮੁਸ਼ਕਲ ਕਰਨੀ ਪਈ।

ਅਸਲ ਵਿੱਚ ਇਹ ਨੌਜਵਾਨ ਹਮੀਰਪੁਰ ਦਾ ਰਹਿਣ ਵਾਲਾ ਹੈ ਤੇ ਐਚਆਰਟੀਸੀ ਵਿੱਚ ਕਲਰਕ ਦੇ ਅਹੁਦੇ ਉੱਤੇ ਤਾਇਨਾਤ ਹੈ। ਪੁਲਿਸ ਨੇ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕੀਤਾ। ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ ਹੈ। ਫ਼ਿਲਹਾਲ ਥਾਣਾ ਸਦਰ ਵਿੱਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਪਰ ਨੌਜਵਾਨ ਨੇ ਜਿਹੜਾ ਹੰਗਾਮਾ ਕੀਤਾ ਉਸ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।

SHOW MORE