HOME » Top Videos » National
Share whatsapp

ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਭਾਜਪਾ ਨੇ ਚੋਣ ਕਮਿਸ਼ਨ ਕੋਲ ਲਾਈ ਸ਼ਿਕਾਇਤ

National | 07:44 PM IST Apr 16, 2019

ਵਿਵਾਦਿਤ ਭਾਸ਼ਣ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਕਮਿਸ਼ਨ ਦੇ ਅੜਿੱਕੇ ਆ ਸਕਦੇ ਹਨ। ਭਾਜਪਾ ਨੇ ਚੋਣ ਕਮਿਸ਼ਨ ਕੋਲ ਸਿੱਧੂ ਦੀ ਸ਼ਿਕਾਇਤ ਕਰ ਦਿੱਤੀ ਹੈ। ਧਰਮ ਦੇ ਨਾਮ ਉਤੇ ਵੋਟਾਂ ਮੰਗਣ ਦੇ ਦੋਸ਼ ਲਾਉਂਦੇ ਹੋਏ ਭਾਜਪਾ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਚੋਣ ਕਮਿਸ਼ਨ ਨੇ ਇਸ ਬਾਰੇ ਰਿਪੋਰਟ ਮੰਗ ਲਈ ਹੈ। ਬਿਹਾਰ ਵਿਚ ਬੀਜੇਪੀ ਦੇ ਉਪ ਪ੍ਰਧਾਨ ਦੇਵੇਸ਼ ਕੁਮਾਰ ਨੇ ਆਖਿਆ ਹੈ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਕੋਲ ਸਿੱਧੂ ਦੀ ਸ਼ਿਕਾਇਤ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ 'ਚ ਇਕ ਚੋਣ ਰੈਲੀ ਦੌਰਾਨ ਵਿਵਾਦਤ ਬਿਆਨ ਦਿੱਤਾ ਸੀ। ਸਿੱਧੂ ਨੇ ਇਥੇ ਵੋਟਰਾਂ ਨੂੰ ਧਰਮ ਦੇ ਆਧਾਰ 'ਤੇ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਮੁਸਲਿਮ ਧਰਮ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਗੱਠਜੋੜ ਦੇ ਉਮੀਦਵਾਰ ਦੇ ਤਾਰਿਕ ਅਨਵਰ ਦੇ ਪੱਖ 'ਚ ਵੋਟ ਪਾਉਣ ਦੀ ਅਪੀਲ ਕੀਤੀ।

ਸਿੱਧੂ ਨੇ ਕਿਹਾ ਕਿ ਤੁਹਾਡੀ ਅਜਿਹੀ ਲੋਕ ਸਭਾ ਹੈ, ਜਿਥੇ ਘੱਟ ਗਿਣਤੀ ਵੀ ਬਹੁਗਿਣਤੀ ਹੈ। ਇਸ ਲਈ ਜੇਕਰ ਤੁਸੀਂ ਇੱਕਜੁੱਟਤਾ ਦਿਖਾਉਗੇ ਤਾਂ ਅਨਵਰ ਨੂੰ ਕੋਈ ਨਹੀਂ ਹਰਾ ਸਕਦਾ। ਸਿੱਧੂ ਨੇ ਕਿਹਾ, ''ਮੈਂ ਤੁਹਾਨੂੰ ਚਿਤਾਵਨੀ ਦੇਣ ਆਇਆ ਹਾਂ, ਮੁਸਲਮਾਨ ਭਰਾਵੋ। ਇਹ ਲੋਕ ਤੁਹਾਨੂੰ ਵੰਡ ਰਹੇ ਹਨ। ਇਹ ਇਥੇ ਓਵੈਸੀ ਵਰਗੇ ਲੋਕਾਂ ਨੂੰ ਲਿਆ ਕੇ ਇਕ ਨਵੀਂ ਪਾਰਟੀ ਖੜ੍ਹੀ ਕਰਕੇ ਤੁਹਾਡੇ ਲੋਕਾਂ ਦੀ ਵੋਟ ਵੰਡ ਕੇ ਜਿੱਤਣਾ ਚਾਹੁੰਦੇ ਹਨ। ਜੇਕਰ ਤੁਸੀਂ ਲੋਕ ਇਕੱਠੇ ਹੋਏ, ਇੱਕਜੁੱਟ ਕੇ ਹੋ ਕੇ ਵੋਟ ਪਾਈ ਤਾਂ ਮੋਦੀ ਹਾਰ ਜਾਵੇਗਾ।'' ਸਿੱਧੂ ਨੇ ਇਹ ਵੀ ਕਿਹਾ ਕਿ ਮਿਲ ਕੇ ਅਜਿਹਾ ਛੱਕਾ ਮਾਰੇ ਕਿ ਮੋਦੀ ਮੈਦਾਨੋ ਬਾਹਰ ਹੋ ਜਾਵੇ।

SHOW MORE
corona virus btn
corona virus btn
Loading