HOME » Top Videos » National
Share whatsapp

VIDEO-ਸਿੱਖ ਨੌਜਵਾਨ ਨੇ ਬਚਾਈ ਤੀਜੀ ਮੰਜ਼ਿਲ ਤੋਂ ਡਿੱਗ ਰਹੀ ਕੁੜੀ ਦੀ ਜਾਨ

National | 03:12 PM IST Aug 03, 2019

ਗ੍ਰੇਟਰ ਨੋਇਡਾ ਦੀ ਸ਼ਾਰਧਾ ਯੂਨੀਵਰਸਿਟੀ 'ਚ ਸਿੱਖ ਨੌਜਵਾਨ ਦੀ ਦਲੇਰੀ ਕਾਰਨ ਇਕ ਕੁੜੀ ਦੀ ਜਾਨ ਬਚ ਗਈ। ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਖੂਬ ਵਾਇਰਲ ਹੋ ਰਿਹਾ। ਦਰਅਸਲ, ਯੂਨੀਵਰਸਿਟੀ ਦੀ ਤੀਜੀ ਮੰਜ਼ਲ ਤੋਂ ਇਕ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਇਸ ਸਿੱਖ ਨੌਜਵਾਨ ਨੇ ਥੱਲੇ ਡਿਗ ਰਹੀ ਕੁੜੀ ਦੀ ਭੱਜ ਕੇ ਬਾਂਹ ਫੜ ਲਈ ਤੇ ਉਸ ਨੂੰ ਉਪਰ ਖਿੱਚ ਲਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਨੌਜਵਾਨ ਜੰਮੂ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਨਾਂ ਮਨਜੋਤ ਸਿੰਘ ਹੈ।
ਸਿੱਖ ਨੌਜਵਾਨ ਮਨਜੋਤ ਸਿੰਘ 'ਤੇ ਹਰ ਕੋਈ ਮਾਣ ਕਰ ਰਿਹਾ ਹੈ ਅਤੇ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਜਿਵੇਂ ਹੀ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਪਿੱਛੋਂ ਸਿੱਖ ਨੌਜਵਾਨ ਨੇ ਉਸ ਦਾ ਹੱਥ ਫੜ ਲਿਆ ਅਤੇ ਉਸ ਨੂੰ ਉੱਪਰ ਖਿੱਚ ਲਿਆ।

SHOW MORE