HOME » Top Videos » National
Share whatsapp

ਗਾਤਰਾ ਤੇ ਕਿਰਪਾਨ ਸਮੇਤ ਪ੍ਰੀਖਿਆ ਹਾਲ 'ਚ ਜਾਣ ਤੋਂ ਰੋਕਿਆ

National | 03:22 PM IST Sep 16, 2019

ਸਿੱਖ ਨੌਜਵਾਨਾਂ ਨੂੰ ਹਿਮਾਚਲ ਦੇ ਨਾਲਾਗੜ੍ਹ ਵਿੱਚ ਹੋਈ ਪੁਲਿਸ ਭਰਤੀ ਪ੍ਰੀਖਿਆ ਦੌਰਾਨ ਪ੍ਰੀਖਿਆ ਹਾਲ ਵਿੱਚ ਜਾਣ ਤੋਂ ਰੋਕੇ ਜਾਣ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਸਿੱਖ ਜਥੇਬੰਦੀਆਂ ਵੱਲੋਂ ਨਾਲਾਗੜ੍ਹ 'ਚ SDM ਦਫਤਰ ਦੇ ਸਾਹਮਣੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਪ੍ਰਦਸ਼ਨਕਾਰੀਆਂ ਵੱਲੋਂ ਮੰਗ ਕੀਤੀ ਕੀ ਪ੍ਰੀਖਿਆ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ।

ਦਰਅਸਲ ਸਿੱਖ ਨੌਜਵਾਨਾਂ ਵੱਲੋਂ ਪੁਲਿਸ ਤੇ ਇਲਜ਼ਾਮ ਲਗਾਏ ਗਏ ਕੀ ਪੁਲਿਸ ਨੇ ਸੋਲਨ ਚ ਹੋਈ ਪੁਲਿਸ ਭਰਤੀ ਪ੍ਰੀਖਿਆ ਚ ਗਾਤਰਾ ਅਤੇ ਕਿਰਪਾਨ ਪਾਕੇ ਪ੍ਰੀਖਿਆ ਹਾਲ ਚ ਜਾਣ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਚ ਰੋਸ ਹੈ ਤੇ ਪ੍ਰੀਖਿਆ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਮੁਜ਼ਾਹਰਾ ਕਾਰੀਆਂ ਨੇ ਚਿਤਾਵਨੀ ਦਿੱਤੀ ਕੀ ਜੇਕਰ ਪ੍ਰੀਖਿਆ ਨੂੰ ਨਹੀਂ ਰੋਕਿਆ ਗਿਆ ਤਾਂ ਓਹ ਹਾਈਕੋਰਟ ਦਾ ਰੁਖ ਕਰਨਗੇ।

SHOW MORE