HOME » Videos » National
Share whatsapp

ਫ਼ੀਸ ਨਾ ਭਰਨ ’ਤੇ ਸਕੂਲ ਨੇ ਨੰਨ੍ਹੀਆਂ ਬੱਚੀਆਂ ਨੂੰ ਦਿੱਤੀ ਅਜਿਹੀ ਸਜ਼ਾ ਕਿ ਸੁਫ਼ਨੇ 'ਚ ਵੀ ਨਹੀਂ ਸੋਚਿਆ ਜਾ ਸਕਦਾ..

National | 12:39 PM IST Jul 11, 2018

ਦਿੱਲੀ ਦੇ ਬੱਲੀਮਾਰਾਨ ਸਥਿਤ ਰਾਬਿਆ ਗਰਲਜ਼ ਪਬਲਿਕ ਸਕੂਲ ਵਿੱਚ ਫ਼ੀਸ ਜਮ੍ਹਾ ਨਾ ਕਰਨ ਦੇ ਨਾਮ ਉੱਤੇ 5 ਤੋਂ 8 ਸਾਲ ਦੀ 59 ਬੱਚੀਆਂ ਨੂੰ ਸੋਮਵਾਰ ਨੂੰ ਬੇਸਮੈਂਟ ਵਿੱਚ 5 ਘੰਟੇ ਤੱਕ ਬੰਦ ਰੱਖਿਆ। ਇਹ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ।

ਬੱਚੀਆਂ ਦੇ ਮਾਪਿਆਂ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ 12 ਵਜੇ ਜਦੋਂ ਉਹ ਬੱਚਿਆਂ ਨੂੰ ਲੈਣ ਸਕੂਲ ਪਹੁੰਚੇ ਤਾਂ ਪਤਾ ਚੱਲਿਆ ਕਿ 59 ਬੱਚੀਆਂ ਕਲਾਸ ਵਿੱਚ ਨਹੀਂ ਸਨ। ਅਧਿਆਪਕਾਂ ਤੋਂ ਪੁੱਛਣ ਤੋਂ ਪਤਾ ਲੱਗਿਆ ਕਿ ਫ਼ੀਸ ਨਾ ਭਰਨ ਦੀ ਵਜ੍ਹਾ ਨਾਲ ਬੱਚੀਆਂ ਦੀ ਹਾਜ਼ਰੀ ਨਹੀਂ ਲਗਾਈ ਗਈ। ਉਨ੍ਹਾਂ ਨੂੰ ਬੇਸਮੈਂਟ ਵਿੱਚ ਰੱਖਿਆ ਗਿਆ ਹੈ। ਸਕੂਲ ਦੀ ਹੈੱਡ ਮਿਸਟ੍ਰੈੱਸ ਫਰਾਹ ਦੀਵਾ ਖ਼ਾਨ ਦੇ ਕਹਿਣ ਉੱਤੇ ਅਜਿਹਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।

ਮਾਪਿਆਂ ਮੁਤਾਬਕ ਬੱਚੀਆਂ ਬੇਸਮੈਂਟ ਵਿੱਚ ਜ਼ਮੀਨ ਉੱਤੇ ਬੈਠੀਆਂ ਮਿਲਿਆ। ਹਾਲਤ ਇਹ ਸੀ ਕਿ ਤਪਦੀ ਗਰਮੀ ਵਿੱਚ ਉੱਥੇ ਪੱਖਾ ਵੀ ਨਹੀਂ ਸੀ। ਸਾਰੀਆਂ ਗਰਮੀ ਤੇ ਭੁੱਖ ਪਿਆਸ ਨਾਲ ਬਿਲਕ ਰਹੀਆਂ ਸਨ। ਮਾਪਿਆਂ ਨੇ ਇਸ ਮਾਮਲੇ ਵਿੱਚ ਮਿਸਟ੍ਰੈੱਸ ਫਰਾਹ ਖ਼ਾਨ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਸਕੂਲ ਤੋਂ ਬਾਹਰ ਕੱਢਣ ਦੀ ਧਮਕੀ ਦੇ ਦਿੱਤੀ। ਖ਼ਾਨ ਮੁਤਾਬਕ ਫ਼ੀਸ ਨਾ ਜਮ੍ਹਾ ਨਾ ਕਰਾਉਣ ਵਾਲੇ ਬੱਚਿਆਂ ਨੂੰ ਇੱਥੇ ਰੱਖਿਆ ਗਿਆ ਸੀ।

ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਤੰਬਰ ਤੱਕ ਫ਼ੀਸ ਜਮ੍ਹਾ ਕਰਾ ਦਿੱਤੀ ਸੀ। ਇੱਕ ਬੱਚੇ ਦੇ ਮਾਤਾ-ਪਿਤਾ ਨੇ ਮੀਡੀਆ ਨੂੰ ਚੈੱਕ ਵੀ ਦਿਖਾਇਆ।

ਉੱਧਰ ਸਕੂਲ ਪ੍ਰਸ਼ਾਸਨ ਨੇ ਸਫ਼ਾਈ ਵਿੱਚ ਕਿਹਾ ਹੈ ਕਿ ਇਹ ਤਹਿਖ਼ਾਨਾ(ਬੇਸਮੈਂਟ) ਨਹੀਂ ਹੈ ਬਲਕਿ ਐਕਟੀਵਿਟੀ ਰੂਮ ਹੈ। ਇੱਥੇ ਹਵਾ ਅਤੇ ਲਾਈਟ ਦੀ ਵਿਵਸਥਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, ਇਸ ਘਟਨਾ ਨਾਲ ਮੈਨੂੰ ਝਟਕਾ ਲੱਗਾ। ਜਿਵੇਂ ਹੀ ਕੱਲ੍ਹ ਮੈਨੂੰ ਇਸ ਗੱਲ ਦੀ ਜਾਣਕਾਰ ਮਿਲੀ, ਉਸ ਨੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

SHOW MORE